ਮੁੰਬਈ: ਅਦਾਕਾਰ ਅਭਿਸ਼ੇਕ ਬੱਚਨ ਨੇ ਆਪਣੀ ਆਉਣ ਵਾਲੀ ਫਿਲਮ ‘ਘੂਮਰ’ ਦੀ ਸ਼ੂਟਿੰਗ ਅੱਜ ਸ਼ੁਰੂ ਕਰ ਦਿੱਤੀ ਹੈ। ‘ਚੀਨੀ ਕਮ’, ‘ਕੀ ਐਂਡ ਕਾ’ ਅਤੇ ‘ਪੈਡਮੈਨ’ ਵਰਗੀਆਂ ਫਿਲਮਾਂ ਲਈ ਮਸ਼ਹੂਰ ਆਰ ਬਾਲਕੀ ਇਸ ਦਾ ਨਿਰਦੇਸ਼ਨ ਅਤੇ ਨਿਰਮਾਣ ਕਰ ਰਹੇ ਹਨ। ਅੱਜ 46 ਸਾਲ ਦੇ ਹੋਏ ਅਦਾਕਾਰ ਨੇ ਇੰਸਟਾਗ੍ਰਾਮ ’ਤੇ ਕਲੈਪਬੋਰਡ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਜਨਮ ਦਿਨ ਦਾ ਇਸ ਤੋਂ ਵਧੀਆ ਹੋਰ ਤੋਹਫਾ ਨਹੀਂ ਮੰਗ ਸਕਦਾ ਸੀ। ਕੰਮ ਕਰਦਿਆਂ ਜਨਮ ਦਿਨ ਸਭ ਤੋਂ ਵਧੀਆ ਮਨਾਏ ਜਾਂਦੇ ਹਨ।’’ ਨਿਰਮਾਤਾਵਾਂ ਨੇ ਫਿਲਮ ਬਾਰੇ ਹਾਲੇ ਕੋਈ ਹੋਰ ਖੁਲਾਸਾ ਨਹੀਂ ਕੀਤਾ। ਬਾਲਕੀ ਅਤੇ ਅਭਿਸ਼ੇਕ 2009 ਵਿਚ ਆਈ ਫਿਲਮ ‘ਪਾ’ ਤੋਂ ਬਾਅਦ ਇਸ ਫਿਲਮ ਵਿਚ ਇਕੱਠਿਆ ਕੰਮ ਕਰ ਰਹੇ ਹਨ। -ਪੀਟੀਆਈ