ਮੁੰਬਈ: ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਦੀ ਧੀ ਵਾਮਿਕਾ ਹੁਣ ਛੇ ਮਹੀਨਿਆਂ ਦੀ ਹੋ ਗਈ ਹੈ। ਅਨੁਸ਼ਕਾ ਨੇ ਕਿਹਾ ਕਿ ਵਾਮਿਕਾ ਦੀ ਇੱਕ ਮੁਸਕਾਨ ਉਨ੍ਹਾਂ ਦੀ ਸਾਰੀ ਦੁਨੀਆ ਨੂੰ ਬਦਲ ਸਕਦੀ ਹੈ। ਅਨੁਸ਼ਕਾ ਨੇ ਇੰਸਟਾਗ੍ਰਾਮ ਉੱਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿੱਥੇ ਇੱਕ ਤਸਵੀਰ ਵਿੱਚ ਅਨੁਸ਼ਕਾ ਆਪਣੀ ਧੀ ਵਾਮਿਕਾ ਨਾਲ ਖੇਡਦੀ ਨਜ਼ਰ ਆਉਂਦੀ ਹੈ, ਉੱਥੇ ਹੀ ਦੂਜੀ ਤਸਵੀਰ ਵਿੱਚ ਵਿਰਾਟ ਨੇ ਉਸ ਨੂੰ ਚੁੱਕਿਆ ਹੋਇਆ ਹੈ ਤੇ ਉਹ ਮੁਸਕੁਰਾ ਰਿਹਾ ਹੈ। ਅਨੁਸ਼ਕਾ ਨੇ ਤਸਵੀਰ ਦੇ ਨਾਲ ਲਿਖਿਆ ਹੈ, ‘ਉਸ ਦੀ ਇੱਕ ਮੁਸਕਾਨ ਸਾਡੀ ਦੁਨੀਆ ਨੂੰ ਬਦਲ ਸਕਦੀ ਹੈ। ਮੈਨੂੰ ਉਮੀਦ ਹੈ ਕਿ ਅਸੀਂ ਦੋਵੇਂ ਉਸ ਪਿਆਰ ’ਤੇ ਖਰੇ ਉੱਤਰ ਸਕਦੇ ਹਾਂ, ਜਿੰਨੇ ਪਿਆਰ ਨਾਲ ਤੂੰ ਸਾਨੂੰ ਦੇਖਦੀ ਹੈਂ, ਨੰਨ੍ਹੀ ਪਰੀ। ਸਾਨੂੰ ਤਿੰਨਾਂ ਨੂੰ ਛੇ ਮਹੀਨੇ ਮੁਬਾਰਕ। ਵਾਮਿਕਾ ਦਾ ਜਨਮ ਇਸੇ ਸਾਲ 11 ਜਨਵਰੀ ਨੂੰ ਹੋਇਆ ਸੀ। ਅਨੁਸ਼ਕਾ ਅਤੇ ਵਿਰਾਟ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਪਿਆਰ ਵਜੋਂ ਵਿਰੁਸ਼ਕਾ ਆਖਦੇ ਹਨ, ਨੇ ਦਸੰਬਰ 2017 ਵਿੱਚ ਵਿਆਹ ਕਰਵਾਇਆ ਸੀ। ਅਦਾਕਾਰਾ ਦੀਆਂ ਦੋ ਫ਼ਿਲਮਾਂ ਆਉਣ ਵਾਲੀਆਂ ਹਨ। -ਆਈਏਐੱਨਐੱਸ