ਮੁੰਬਈ: ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅੱਜ 49 ਵਰ੍ਹਿਆਂ ਦੀ ਹੋ ਗਈ। ਇਸ ਦੌਰਾਨ ਮਲਾਇਕਾ ਨੂੰ ਵੱਡੀ ਗਿਣਤੀ ਫਿਲਮੀ ਸ਼ਖ਼ਸੀਅਤਾਂ ਨੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਅਦਾਕਾਰਾ ਅਨੰਨਿਆ ਪਾਂਡੇ ਨੇ ਮਲਾਇਕਾ ਅਰੋੜਾ ਨਾਲ ਇਕ ਪਾਰਟੀ ਦੌਰਾਨ ਦੀ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ। ਇਹ ਤਸਵੀਰ ਸਾਂਝੀ ਕਰਦਿਆਂ ਉਸ ਨੇ ਲਿਖਿਆ, ‘‘ਜਨਮ ਦਿਨ ਮੁਬਾਰਕ ਹੋਵੇ ਮੱਲਾ। ਤੁਹਾਨੂੰ ਬਹੁਤ-ਬਹੁਤ ਪਿਆਰ। ਸੋਨਮ ਕਪੂਰ ਨੇ ਅਰਜੁਨ ਕਪੂਰ ਵੱਲੋਂ ਸਾਂਝੀ ਕੀਤੀ ਪੋਸਟ ਨੂੰ ਮੁੜ ਤੋਂ ਸਾਂਝਾ ਕੀਤਾ ਅਤੇ ਇਸ ਨੂੰ ਕੈਪਸ਼ਨ ਦਿੱਤੀ, ‘‘ਜਨਮ ਦਿਨ ਮੁਬਾਰਕ ਹੋਵੇ ਡਾਰਲਿੰਗ। ਤੁਸੀਂ ਇਕ ਸੁੰਦਰ ਆਤਮਾ ਹੋ….ਮੇਰੇ ਵੱਲੋਂ ਬਹੁਤ-ਬਹੁਤ ਪਿਆਰ।’’ ਫਿਲਮ ਨਿਰਮਾਤਾ ਰੀਆ ਕਪੂਰ ਨੇ ਮਲਾਇਕਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਉਸ ਨੇ ਲਿਖਿਆ, ‘‘ਹਮੇਸ਼ਾ ਖੁਸ਼ ਰਹਿਣ ਵਾਲੀ ਇਕ ਸਕਾਰਾਤਮਕ ਤਾਕਤ ਨੂੰ ਜਨਮ ਦਿਨ ਮੁਬਾਰਕ ਹੋਵੇ। ਅਦਾਕਾਰਾ ਸੋਫੀ ਚੌਧਰੀ ਨੇ ਮਲਾਇਕਾ ਨਾਲ ਇਕ ਨਾਚ ਦੇ ਅਭਿਆਸ ਦੀ ਤਸਵੀਰ ਸਾਂਝੀ ਕੀਤੀ। ਇਹ ਤਸਵੀਰ ਸਾਂਝੀ ਕਰਦਿਆਂ ਉਸ ਨੇ ਲਿਖਿਆ, ‘‘ਜਨਮ ਦਿਨ ਮੁਬਾਰਕ ਹੋਵੇ ਸ਼ਾਨਦਾਰ ਤੇ ਪ੍ਰੇਰਨਾਦਾਇਕ ਮਹਿਲਾ।’’ ਉਧਰ, ਕਰੀਨਾ ਕਪੂਰ ਨੇ ਵੀ ਇੰਸਟਾਗ੍ਰਾਮ ’ਤੇ ਮਲਾਇਕਾ ਸਬੰਧੀ ਕਈ ਸਟੋਰੀਜ਼ ਪਾਈਆਂ ਅਤੇ ਮਜ਼ਾਕੀਆ ਕੈਪਸ਼ਨਾਂ ਦੇ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ। ਮਲਾਇਕਾ ਅਰੋੜਾ ਦੇ ਦੋਸਤ ਅਦਾਕਾਰ ਅਰਜੁਨ ਕਪੂਰ ਨੇ ਵੀ ਉਸ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਇਸ ਤੋਂ ਇਲਾਵਾ ਕ੍ਰਿਸ਼ਮਾ ਕਪੂਰ ਨੇ ਵੀ ਇਸ ਅਦਾਕਾਰਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। -ਏਐੱਨਆਈ