ਲਾਸ ਏਂਜਲਸ: ਚੀਨ ਦੀ ਫਿਲਮ ‘ਦਿ ਬੈਟਲ ਐਟ ਲੇਕ ਚਾਂਗਜਿਨ’ ਪਿਛਲੇ ਹਫਤੇ ਦੁਨੀਆ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਵਰਾਇਟੀ ਡੌਟ ਕਾਮ ਅਨੁਸਾਰ ਫਿਲਮ ਨੇ ਪਿਛਲੇ ਹਫ਼ਤੇ 203 ਲੱਖ ਡਾਲਰ ਕਮਾਈ ਕੀਤੀ। ਇਹ ‘ਨੋ ਟਾਈਮ ਟੂ ਡਾਈ’ (119 ਲੱਖ ਡਾਲਰ) ਅਤੇ ‘ਵੈਨਮ: ਲੈੱਟ ਦਿਅਰ ਬੀ ਕਾਰਨੇਜ’ (90.2 ਲੱਖ ਡਾਲਰ) ਦੀ ਕਮਾਈ ਜੋੜਨ ’ਤੇ ਥੋੜ੍ਹੀ ਜਿਹੀ ਘੱਟ ਬਣਦੀ ਹੈ। ਇਹ ਪਹਿਲੀ ਅਕਤੂਬਰ ਨੂੰ ਚੀਨ ਦੇ ਕੌਮੀ ਦਿਹਾੜੇ ਦੀ ਛੁੱਟੀ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਰਿਲੀਜ਼ ਹੋਈ ਸੀ। ਆਰਟੀਸ਼ਨ ਗੇਟਵੇਅ ਅਨੁਸਾਰ ਚਾਰ ਦਿਨਾਂ ਵਿੱਚ ਇਸ ਫਿਲਮ ਨੇ 234 ਲੱਖ ਡਾਲਰ ਦੀ ਕਮਾਈ ਕੀਤੀ ਹੈ। ਐਂਟ ਗਰੁੱਪ ਦੇ ਅੰਕੜਿਆਂ ਅਨੁਸਾਰ ਇਸ ਦੀ ਇੱਕ ਦਿਨ ਵਿੱਚ ਇੱਕ ਲੱਖ ਸਤਵੰਜਾ ਹਜ਼ਾਰ ਥਾਵਾਂ ’ਤੇ ਸਕਰੀਨਿੰਗ ਹੋਈ। ਦੋਵੇਂ ਫਿਲਮਾਂ ਮਹਾਮਾਰੀ ਤੋਂ ਬਾਅਦ ਦੁਬਾਰਾ ਚੀਨੀ ਬਾਕਸ ਆਫਿਸ ਖੁੱਲ੍ਹਣ ਮਗਰੋਂ ਰਿਲੀਜ਼ ਹੋਈਆਂ। -ਆਈਏਐੱਨਐੱਸ