ਮੁੰਬਈ: ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਓਟੀਟੀ ਪਲੇਟਫਾਰਮ ’ਤੇ ਟੈਲੀਵਿਜ਼ਨ ਸੀਰੀਜ਼ ‘ਟੈਂਪਟੇਸ਼ਨ ਆਈਲੈਂਡ’ ਨਾਲ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ। ਡਿਜੀਟਲ ਪਲੇਟਫਾਰਮ ’ਤੇ ਆਉਣ ਵਾਲੇ ਇਸ ਸ਼ੋਅ ਵਿੱਚ ਕੰਗਨਾ ਬਤੌਰ ਮੇਜ਼ਬਾਨ ਭੂਮਿਕਾ ਨਿਭਾਵੇਗੀ। ਦਰਅਸਲ ‘ਟੈਂਪਟੇਸ਼ਨ ਆਈਲੈਂਡ’ ਅਮਰੀਕਾ ਦੇ ਰਿਐਲਿਟੀ ਸ਼ੋਅ ਦਾ ਭਾਰਤੀ ਰੂਪਾਂਤਰਨ ਹੈ, ਜਿਸ ਲਈ ਅਦਾਕਾਰਾ ਨੇ ਪਹਿਲਾਂ ਹੀ ਹਾਮੀ ਭਰ ਦਿੱਤੀ ਹੈ ਅਤੇ ਜਲਦੀ ਹੀ ਇਸ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਇਹ ਸ਼ੋਅ ਜੋੜਿਆਂ ਅਤੇ ਇਕੱਲੇ-ਇਕਹਰਿਆਂ ਨੂੰ ਆਪਸੀ ਬੰਧਨ ਤੇ ਸਾਂਝ ਮਜ਼ਬੂਤ ਕਰਨ ਦਾ ਮੌਕਾ ਦੇਵੇਗਾ। ਇਸ ਦੇ ਨਾਲ ਹੀ ਕੰਗਨਾ ਦੀ ਫਿਲਮ ‘ਥਲਾਇਵੀ’ ਰਿਲੀਜ਼ ਲਈ ਤਿਆਰ ਹੈ, ਜੋ ਕਿ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਅੱਗੇ ਪੈ ਗਈ ਸੀ। ਅਦਾਕਾਰਾ ਫਿਲਮ ‘ਧਾਕੜ’, ‘ਮਨੀਕਰਨਿਕਾ ਰਿਟਰਨਜ਼: ਦਿ ਲੀਜੈਂਡ ਆਫ ਦਿੱਦਾ’ ਅਤੇ ‘ਤੇਜਸ’ ਵਿੱਚ ਵੀ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਕੰਗਨਾ ਮਰਹੂਮ ਇੰਦਰਾ ਗਾਂਧੀ ਦੇ ਜੀਵਨ ’ਤੇ ਆਧਾਰਤ ਫਿਲਮ ‘ਐਮਰਜੈਂਸੀ’ ਉੱਤੇ ਵੀ ਕੰਮ ਕਰ ਰਹੀ ਹੈ। -ਆਈਏਐੱਨਐੱਸ