ਮੁੰਬਈ: ਫ਼ਿਲਮ ਡਾਇਰੈਕਟਰ ਸੰਜੈ ਲੀਲਾ ਭੰਸਾਲੀ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਨੇ ਰਿਲੀਜ਼ ਹੋਣ ਦੇ ਸ਼ੁਰੂਆਤੀ ਦਿਨ ਹੀ 10.5 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਭੰਸਾਲੀ ਪ੍ਰੋਡਕਸ਼ਨਜ਼ ਨੇ ਸੋਸ਼ਲ ਮੀਡੀਆ ਰਾਹੀਂ ਅੱਜ ਇਹ ਜਾਣਕਾਰੀ ਦਿੱਤੀ। ਅਦਾਕਾਰਾ ਆਲੀਆ ਭੱਟ ਨੇ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਭੰਸਾਲੀ ਪ੍ਰੋਡਕਸ਼ਨਜ਼ ਨੇ ਫ਼ਿਲਮ ਦੇ ਪਹਿਲੇ ਦਿਨ ਦੀ ਕਮਾਈ ਬਾਰੇ ਟਵਿੱਟਰ ’ਤੇ ਲਿਖਿਆ, ‘‘ਬਾਕਸ ਆਫਿਸ ’ਤੇ ਗੰਗੂਬਾਈ ਜ਼ਿੰਦਾਬਾਦ।’’ ਇਹ ਫ਼ਿਲਮ ਲੇਖਕ ਐੱਸ. ਹੁਸੈਨ ਜ਼ੈਦੀ ਦੀ ਕਿਤਾਬ ‘ਮਾਫ਼ੀਆ ਕੁਈਨਜ਼ ਆਫ ਮੁੰਬਈ’ ਦੇ ਇੱਕ ਅਧਿਆਇ ’ਤੇ ਆਧਾਰਿਤ ਹੈ। ਆਲੀਆ ਨੇ ਫ਼ਿਲਮ ਵਿੱਚ ਗੰਗੂਬਾਈ ਦੀ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਫ਼ਿਲਮ ਵਿੱਚ ਅਜੈ ਦੇਵਗਨ, ਵਿਜੈ ਰਾਜ, ਸੀਮਾ ਪਾਹਵਾ ਅਤੇ ਸ਼ਾਂਤਨੂੰ ਮਹੇਸ਼ਵਰੀ ਨੇ ਵੀ ਕੰਮ ਕੀਤਾ ਹੈ। -ਪੀਟੀਆਈ