ਮੁੰਬਈ: ਬੌਲੀਵੁਡ ਅਦਾਕਾਰਾ ਆਲੀਆ ਭੱਟ ਤੇ ਰਣਬੀਰ ਕਪੂਰ ਦੀ ਫਿਲਮ ‘ਬ੍ਰਹਮਾਸਤਰ’ ਨੇ ਬਿਨਾਂ ਸ਼ੱਕ ਬਾਕਸ ਆਫਿਸ ’ਤੇ ਬਾਲੀਵੁੱਡ ਦੇ ਖੁਸ਼ਕ ਦੌਰ ਨੂੰ ਖ਼ਤਮ ਕਰ ਦਿੱਤਾ ਹੈ। ਫਿਲਮ ਨੇ ਕਮਾਈ ਪੱਖੋਂ ਕਈ ਰਿਕਾਰਡ ਵੀ ਤੋੜ ਦਿੱਤੇ ਹਨ। ਅਯਾਨ ਮੁਖਰਜੀ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 9 ਸਤੰਬਰ ਨੂੰ ਰਿਲੀਜ਼ ਹੋਈ ਸੀ ਤੇ 25 ਦਿਨ ਲੰਘਣ ਦੇ ਬਾਵਜੂਦ ਇਹ ਫਿਲਮ ਸਿਨੇਮਾਘਰਾਂ ’ਚ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਅਯਾਨ ਨੇ ਅੱਜ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦਿਆਂ ਦੱਸਿਆ ਹੈ ਕਿ ਇਸ ਫਿਲਮ ਨੇ ਵਿਸ਼ਵ ਭਰ ਦੇ ਬਾਕਸ ਆਫਿਸ ’ਤੇ 425 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਉਨ੍ਹਾਂ ਇਸ ਫ਼ਿਲਮ ਨੂੰ 2022 ਦੀ ਨੰਬਰ 1 ਫਿਲਮ ਕਰਾਰ ਦਿੱਤਾ ਹੈ। ਆਲੀਆ ਭੱਟ ਨੇ ਵੀ ਇੰਸਟਾਗ੍ਰਾਮ ਸਟੋਰੀ ’ਤੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨਾਲ ਫਿਲਮ ਦੀ ਅਪਡੇਟ ਸ਼ੇਅਰ ਕੀਤੀ ਹੈ। ‘ਬ੍ਰਹਮਾਸਤਰ ਪਾਰਟ ਵਨ: ਸ਼ਿਵਾ’ ਵਿਚ ਸ਼ਿਵਾ ਅੱਗ ਦੇ ਤੱਤ ਨਾਲ ਅਜੀਬ ਸਬੰਧ ਬਾਰੇ ਸਿੱਖਿਆ ਲੈਂਦਾ ਹੈ। -ਏਐੱਨਆਈ