ਨਵੀਂ ਦਿੱਲੀ: ਬਿੱਗ ਬੌਸ 10 ਦੇ ਮੁਕਾਬਲੇਬਾਜ਼ ਸਵਾਮੀ ਓਮ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਗਾਜ਼ੀਆਬਾਦ ਸਥਿਤ ਆਪਣੀ ਰਿਹਾਇਸ਼ ’ਤੇ ਆਖ਼ਰੀ ਸਾਹ ਲਿਆ। ਉਹ 63 ਵਰ੍ਹਿਆਂ ਦੇ ਸਨ। ਸਵਾਮੀ ਓਮ ਦੇ ਦੋਸਤ ਮੁਕੇਸ਼ ਜੈਨ ਦੇ ਪੁੱਤਰ ਅਰਜਨ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਅਧਰੰਗ ਦਾ ਦੌਰਾ ਪਿਆ ਸੀ, ਜਿਸ ਕਾਰਨ ਸਵਾਮੀ ਓਮ ਦਾ ਇੱਕ ਪਾਸਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਅਧਰੰਗ ਨਾਲ ਜੂਝਦਿਆਂ ਅੱਜ ਸਵੇਰੇ ਸਵਾਮੀ ਓਮ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਦਿੱਲੀ ਦੇ ਨਿਗਮ ਬੋਧ ਘਾਟ ’ਤੇ ਕਰ ਦਿੱਤਾ ਗਿਆ। -ਆਈਏਐੱਨਐੱਸ