ਹੈਦਰਾਬਾਦ: ਪਵਨ ਕਲਿਆਣ ਅਤੇ ਰਾਣਾ ਡੱਗੂਬਾਤੀ ਦੀ ਐਕਸ਼ਨ ਡਰਾਮਾ ਫਿਲਮ ‘ਭੀਮਲਾ ਨਾਇਕ’ ਹਿੰਦੀ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਸੂਤਰਾਂ ਅਨੁਸਾਰ ਇਹ ਫਿਲਮ ਹਿੰਦੀ ਵਿੱਚ 4 ਮਾਰਚ ਨੂੰ ਰਿਲੀਜ਼ ਹੋਵੇਗੀ। ਹਾਲਾਂਕਿ ਟੀਮ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਪਰ ਦੱਸਿਆ ਜਾ ਰਿਹਾ ਹੈ ਕਿ ਫਿਲਮ ਦੇ ਨਿਰਮਾਤਾਵਾਂ ਵੱਲੋਂ ਹਿੰਦੀ ਰਿਲੀਜ਼ ਸਬੰਧੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਗਰ ਕੇ ਚੰਦਰਾ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦਾ ਮੂਲ ਰੂਪ ਤੇਲਗੂ ਭਾਸ਼ਾ ਵਿੱਚ 25 ਫਰਵਰੀ ਨੂੰ ਰਿਲੀਜ਼ ਹੋਇਆ ਸੀ। ਹੁਣ ਤੱਕ ਇਹ ਫਿਲਮ 100 ਕਰੋੜ ਤੋਂ ਵੱਧ ਕਮਾਈ ਕਰ ਚੁੱਕੀ ਹੈ। ਉੱਤਰੀ ਇਲਾਕੇ ਵਿਚ ਮਿਲੇ ਭਰਵੇਂ ਹੁੰਗਾਰੇ ਮਗਰੋਂ ਨਿਰਮਾਤਾਵਾਂ ਨੇ ਫਿਲਮ ਹਿੰਦੀ ਵਿਚ ਵੀ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਹੈ। ਫਿਲਮ ਵਿਚ ਪਵਨ ਕਲਿਆਣ ਤੇ ਰਾਣਾ ਡੱਗੂਬਤੀ ਸਮੇਤ ਨਿਤਿਨ ਮੈਨਨ, ਮੁਰਲੀ ਸ਼ਰਮਾ ਅਤੇ ਹੋਰ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਐੱਸ. ਥਮਨ ਨੇ ਸੰਗੀਤ ਦਿੱਤਾ ਹੈ ਜਦਕਿ ਤ੍ਰਿਵਿਕਰਮ ਸ੍ਰੀਨਿਵਾਸ ਨੇ ਫਿਲਮ ਦਾ ਪਟਕਥਾ ਅਤੇ ਸੰਵਾਦ ਲਿਖੇ ਹਨ। -ਆਈਏਐੱਨਐੱਸ