ਰਮੇਸ਼ ਭਾਰਦਵਾਜ
ਲਹਿਰਾਗਾਗਾ, 25 ਅਕਤੂਬਰ
ਪੁਲੀਸ ਨੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਅਧੀਨ ਦੋ ਅਲਟੋ ਕਾਰ ਸਵਾਰਾਂ ਨੂੰ ਇੱਕ ਕਿਲੋ ਅਫੀਮ ਸਣੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਜਾਖਲ ਰੋਡ ਟੀ-ਪੁਆਇੰਟ ’ਤੇ ਸ਼ੱਕੀ ਅਲਟੋ ਕਾਰ (ਐਚਆਰ 07 ਐਸ0176) ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਤਾਂ ਤਲਾਸ਼ੀ ਦੌਰਾਨ ਇਸ ਵਿਚੋਂ ਇਕ ਕਿਲੋ ਅਫ਼ੀਮ ਬਰਾਮਦ ਹੋਈ। ਕਾਰ ਚਾਲਕ ਦੀ ਪਛਾਣ ਜਸਤਿੰਦਰ ਸਿੰਘ ਵਾਸੀ ਸ਼ੁਤਰਾਣਾ ਜ਼ਿਲ੍ਹਾ ਪਟਿਆਲਾ ਅਤੇ ਉਸ ਦੇ ਸਾਥੀ ਆਕਾਸ਼ਦੀਪ ਸਿੰਘ ਵਾਸੀ ਜੋਗੇਵਾਲਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਐਨਡੀਪੀਐਸ ਐਕਟ ਅਧੀਨ ਗ੍ਰਿਫ਼ਤਾਰ ਕਰਕੇ ਸਬ ਡਿਵੀਜਨਲ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ’ਚ ਰਿਮਾਂਡ ਲੈਣ ਲਈ ਪੇਸ਼ ਕੀਤਾ ਹੈ।