ਪੱਤਰ ਪ੍ਰੇਰਕ
ਭਵਾਨੀਗੜ੍ਹ, 5 ਜੂਨ
ਦਸਮੇਸ਼ ਪਬਲਿਕ ਸਕੂਲ ਮਾਝੀ ਅਤੇ ਪੋਲਟਰੀ ਫਾਰਮ ਬੀਂਬੜ ਵਿੱਚ ਬੀਤੀ ਰਾਤ ਇਨਵਰਟਰ, ਜੈਨਰੇਟਰ ਅਤੇ ਬੂਫਰ ਆਦਿ ਚੋਰੀ ਹੋ ਗਏ। ਇਸ ਸਬੰਧੀ ਸਕੂਲ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਥਾਣਾ ਭਵਾਨੀਗੜ੍ਹ ਵਿੱਚ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਸਕੂਲ ਦੇ ਦਫਤਰ ਤੇ ਕਮਰਿਆਂ ਦੇ ਜਿੰਦਰੇ ਤੋੜ ਕੇ ਐੱਲਈਡੀਜ਼, ਇਨਵਰਟਰ ਬੈਟਰੇ ਅਤੇ ਬੂਫਰ ਚੋਰੀ ਕਰ ਲਏ। ਉੁਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਇਸੇ ਤਰ੍ਹਾਂ ਬਖਸ਼ੀਸ਼ ਸਿੰਘ ਵਾਸੀ ਬੀਂਬੜ ਨੇ ਸ਼ਿਕਾਇਤ ਲਿਖਾਈ ਕਿ ਉਸ ਦੇ ਪੋਲਟਰੀ ਫਾਰਮ ਵਿੱਚੋਂ ਚੋਰ ਇਨਵਰਟਰ, ਜੈਨਰੇਟਰ ਅਤੇ ਪਲਾਸਟਿਕ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਭਵਾਨੀਗੜ੍ਹ ਪੁਲੀਸ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।