ਭਵਾਨੀਗੜ੍ਹ ’ਚ ਇਕੋ ਰਾਤ 4 ਦੁਕਾਨਾਂ ਵਿੱਚ ਚੋਰੀ

ਭਵਾਨੀਗੜ੍ਹ ’ਚ ਇਕੋ ਰਾਤ 4 ਦੁਕਾਨਾਂ ਵਿੱਚ ਚੋਰੀ

ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 27 ਫਰਵਰੀ 

ਬੀਤੀ ਰਾਤ ਭਵਾਨੀਗੜ੍ਹ ਵਿੱਚ ਚੋਰਾਂ ਦੇ ਇਕ ਗਰੋਹ ਦੇ ਵੱਲੋਂ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਇਨ੍ਹਾਂ ਵਿੱਚੋਂ 2 ਦੁਕਾਨਾਂ ਬਲਿਆਲ ਰੋਡ ਅਤੇ ਦੋ ਦੁਕਾਨਾਂ ਸ਼ਹਿਰ ਦੇ ਮੇਨ ਬਾਜ਼ਾਰ ਵਿਚਲੀਆਂ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਚੋਰ ਦੁਕਾਨਾਂ ਦੇ ਸ਼ਟਰ ਤੋੜ ਕੇ ਦਾਖਲ ਹੋਏ ਸਨ ਅਤੇ ਦੁਕਾਨਾਂ ਵਿੱਚ ਪਈ ਤਕਰੀਬਨ ਪੰਜ ਤੋਂ ਸੱਤ ਹਜ਼ਾਰ ਦੀ ਨਕਦੀ ਹਰ ਦੁਕਾਨ ਵਿੱਚੋਂ ਚੋਰੀ ਕੀਤੀ ਗਈ। ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰਾਂ ਨੇ ਦੁਕਾਨਾਂ ’ਚ ਰੱਖੇ ਸਾਮਾਨ ਨੂੰ ਹੱਥ ਤੱਕ ਨਹੀਂ ਲਗਾਇਆ, ਸਿਰਫ਼ ਦੁਕਾਨਾਂ ਦੇ ਗੱਲੇ ਤੋੜ ਕੇ ਉਨ੍ਹਾਂ ਵਿੱਚੋਂ ਨਕਦੀ ਹੀ ਚੋਰੀ ਕੀਤੀ ਗਈ। ਦੂਜੇ ਪਾਸੇ ਜਦੋਂ ਇਸ ਸਬੰਧੀ ਭਵਾਨੀਗੜ੍ਹ ਥਾਣਾ ਮੁਖੀ ਐੱਸਐੱਚਓ ਗੁਰਦੀਪ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਰੋਜ਼ ਦੀ ਤਰ੍ਹਾਂ ਗਸ਼ਤ ਕੀਤੀ ਜਾ ਰਹੀ ਸੀ ਪਰ ਤਕਰੀਬਨ ਸਵੇਰੇ ਪੰਜ ਵਜੇ ਇਹ ਚੋਰਾਂ ਦਾ ਗਰੋਹ ਬਾਜ਼ਾਰ ਵਿੱਚ ਦਾਖਲ ਹੋਇਆ ਅਤੇ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਤਕਰੀਬਨ ਪੰਦਰਾਂ ਵੀਹ ਹਜ਼ਾਰ ਦੀ ਨਕਦੀ ਚੋਰੀ ਕਰ ਲਈ ਗਈ। ਉਨ੍ਹਾਂ ਕਿਹਾ ਕਿ ਪੁਲੀਸ ਚੋਰਾਂ ਦੀ ਪੈੜ ਨੱਪ ਰਹੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All