ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 27 ਸਤੰਬਰ
ਸਥਾਨਕ ਆਫ਼ਿਸਰ ਕਲੋਨੀ ਪਾਰਕ ਕਮੇਟੀ ਵਲੋਂ ਕਲੋਨੀ ਦੇ ਬੱਚਿਆਂ ਦਾ ਚੌਥਾ ਖੇਡ ਮੁਕਾਬਲਾ ਕਰਵਾਇਆ ਗਿਆ। ਵੱਖ-ਵੱਖ ਮੁਕਾਬਲਿਆਂ ਦੇ ਨਤੀਜੇ ਅਨੁਸਾਰ ਪੈੱਨ ਚੁੱਕਣ ਦੇ ਮੁਕਾਬਲੇ ਵਿੱਚ ਯਸ਼ਿਕਾ ਤੇ ਕੇਸ਼ਵ ਨੇ ਪਹਿਲਾ ਅਤੇ ਗੈਵੀ ਤੇ ਆਰਨਵ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕੁੜੀਆਂ ਦੀ ਰਿਲੇਅ ਦੌੜ ਵਿੱਚ ਮਨਰੀਤ ਦੀ ਟੀਮ ਜਦੋਂ ਕਿ ਮੁੰਡਿਆਂ ਦੀ ਟੀਮ ਵਿਚੋਂ ਗਗਨ ਦੀ ਟੀਮ ਜੇਤੂ ਰਹੀ। ਗੇਂਦਾਂ ਇਕੱਠੀਆਂ ਕਰਨ ਦੇ ਮੁਕਾਬਲੇ ਵਿੱਚ ਲਕਸ਼ਦੀਪ ਦੀ ਟੀਮ ਨੇ ਪਹਿਲਾ ਜਦੋਂ ਕਿ ਕੁੜੀਆਂ ਦੀ ਟੀਮ ’ਚੋ ਕਸ਼ਿਸ਼ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰੁਮਾਲ ਚੁੱਕਣ ਦੇ ਮੁਕਾਬਲੇ ਵਿਚ ਵਿਕਾਸ ਤੇ ਨੰਦਨੀ ਦੀਆਂ ਟੀਮਾਂ ਜੇਤੂ ਰਹੀਆਂ। ਕਾਰਟ ਵੀਲ੍ਹ ਜਿਮਨਾਸਟਿਕ ਵਿਚੋਂ ਪਰਮੋਦ ਨੇ ਪਹਿਲਾ ਅਤੇ ਗੀਤਾਂਸ਼ੂੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਡੱਡੂ ਦੌੜ ਵਿਚ ਰਮਨੀਕ ਨੇ ਪਹਿਲਾ, ਲਕਸ਼ਦੀਪ ਨੇ ਦੂਜਾ ਅਤੇ ਈਸ਼ਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਮੇਟੀ ਦੇ ਪ੍ਰਧਾਨ ਮਾਸਟਰ ਪਰਮ ਵੇਦ, ਸਰਪ੍ਰਸਤ ਸੁਰਿੰਦਰ ਸਿੰਘ ਭਿੰਡਰ ਅਤੇ ਲੈਕਚਰਾਰ ਕ੍ਰਿਸ਼ਨ ਸਿੰਘ ਨੇ ਜੇਤੂ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕਰਦਿਆਂ ਦੱਸਿਆ ਕਿ ਖੇਡਾਂ ਕਰਾਉਣ ਦਾ ਮਕਸਦ ਬੱਚਿਆਂ ਨੂੰ ਮਾਨਸ਼ਿਕ ਖੁਸ਼ੀ ਦੇਣਾ, ਸਰੀਰਕ ਕਸਰਤ, ਸਾਰਥਿਕ ਮੰਨੋਰੰਜਨ ਕਰਨ, ਬੱਚਿਆਂ ਨੂੰ ਸਮਾਂ ਬਰਬਾਦ ਕਰਨ ਵਾਲੀਆਂ ਮੋਬਾਇਲ ਖੇਡਾਂ ਤੋਂ ਖਹਿੜਾ ਛੁਡਾਉਣਾ ਅਤੇ ਆਮ ਗਿਆਨ ਵਿਚ ਵਾਧਾ ਕਰਨਾ ਹੈ। ਖੇਡ ਸਮਾਗਮ ’ਚ ਗੁਰਮੇਲ ਸਿੰਘ ਸਿੱਧੂ, ਖੇਡ ਸੰਚਾਲਕ ਅੰਮ੍ਰਿਤਪਾਲ ਕੌਰ ਚਹਿਲ, ਸੁਨੀਤਾ ਰਾਣੀ, ਅਮਨਦੀਪ ਕੌਰ ਨੇ ਬੱਚਿਆਂ ਨੂੰ ਪੜ੍ਹਨ ਸਮੱਗਰੀ ਵੰਡੀ।