ਸੰਗਰੂਰ: ਪਿੰਗਲਵਾੜਾ ਬ੍ਰਾਂਚ ਸੰਗਰੂਰ ਦੇ ਮੁੱਖ ਪ੍ਰਬੰਧਕ ਤ੍ਰਿਲੋਚਨ ਸਿੰਘ ਚੀਮਾ ਨੇ ਦੱਸਿਆ ਕਿ ਬੀਤੇ ਦਿਨੀਂ ‘ਸਾਖੀ ਵਨ ਸਟੋਲ ਸੰਗਰੂਰ ਦੇ ਇੰਚਾਰਜ ਐਡਵੋਕੇਟ ਦੀਪਕ ਸਿੰਗਲਾ ਅਤੇ ਸਟਾਫ਼ ਇਕ 45 ਸਾਲਾ ਬੇਸਹਾਰਾ ਖੁਸ਼ੀਆ ਨਾਮ ਦੀ ਔਰਤ ਨੂੰ ਪਿੰਗਲਵਾੜਾ ਬ੍ਰਾਂਚ ਸੰਗਰੂਰ ਵਿੱਚ ਦਾਖ਼ਲ ਕਰਵਾ ਕੇ ਗਏ ਸਨ| ਸ੍ਰੀ ਚੀਮਾ ਨੇ ਦੱਸਿਆ ਕਿ ਇਹ ਔਰਤ ਬੋਲਣ ਦੇ ਸਮਰੱਥ ਨਹੀਂ ਹੈ ਜਿਸ ਕਾਰਨ ਇਹ ਕੁੱਝ ਵੀ ਨਹੀਂ ਦਸ ਰਹੀ। ਇਸ ਮੌਕੇ ਪਿੰਗਲਵਾੜਾ ਬ੍ਰਾਂਚ ਦੇ ਪ੍ਰਬੰਧਕ ਹਰਜੀਤ ਸਿੰਘ ਅਰੋੜਾ, ਹੈੱਡ ਮਾਸਟਰ ਮੁਖ਼ਤਿਆਰ ਸਿੰਘ, ਮੇਜਰ ਸਿੰਘ, ਤੇਜਾ ਸਿੰਘ ਮਾਨ ਅਤੇ ਪ੍ਰਿੰਸੀਪਲ ਬਲਵੰਤ ਸਿੰਘ ਹਾਜ਼ਰ ਸਨ| -ਪੱਤਰ ਪ੍ਰੇਰਕ