ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 2 ਦਸੰਬਰ
ਇਥੇ ਪ੍ਰਾਇਮਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਵਿਦਿਅਕ ਅਤੇ ਸਹਿ ਵਿਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬਡਰੁੱਖਾਂ ਵਿੱਚ ਧਰਮਪਾਲ ਸਿੰਗਲਾ ਡੀਈਓ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਅਭਿਨਵ ਜੈਦਕਾ ਬੀਪੀਈਓ ਕਮ ਨੋਡਲ ਅਫਸਰ ਅਤੇ ਗੁਰਮੀਤ ਸਿੰਘ ਬੀਪੀਈਓ ਕਮ ਸਹਾਇਕ ਨੋਡਲ ਅਫਸਰ ਦੀ ਅਗਵਾਈ ਵਿੱਚ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਵਿੱਚ ਸੁੰਦਰ ਲਿਖਾਈ ਵਿੱਚ ਰਮਨਦੀਪ ਕੌਰ ਨੇ ਪਹਿਲਾ, ਆਂਚਲ ਵਿਸ਼ਵਕਰਮਾ ਨੇ ਦੂਜਾ, ਸੁੰਦਰ ਲਿਖਾਈ ਪੰਜਾਬੀ ਕਲਮ ਵਿੱਚ ਸੁੱਖਲਵ ਸਿੰਘ ਰੱਤੋਕੇ ਨੇ ਪਹਿਲਾ, ਅਮਨਦੀਪ ਕੌਰ ਨੇ ਦੂਜਾ, ਸੁੰਦਰ ਲਿਖਾਈ ਅੰਗਰੇਜ਼ੀ ਵਿੱਚ ਤਨਵੀਰ ਕੌਰ ਨੇ ਪਹਿਲਾ, ਮਨਜੋਤ ਕੌਰ ਨੇ ਦੂਜਾ, ਸੁੰਦਰ ਲਿਖਾਈ ਅੰਗਰੇਜ਼ੀ ਬੁੱਕ ਫੌਂਟ ਵਿੱਚ ਗੁਰਸੀਰਤ ਕੌਰ ਨੇ ਪਹਿਲਾ, ਅਕਵੰਤ ਕੌਰ ਰੋਗਲਾ ਨੇ ਦੂਜਾ, ਸੁੰਦਰ ਲਿਖਾਈ ਹਿੰਦੀ ਵਿੱਚ ਸ਼ਬਨਮ ਨੇ ਪਹਿਲਾ, ਜਸ਼ਨ ਨੇ ਦੂਜਾ, ਆਮ ਗਿਆਨ ਵਿੱਚ ਧਵਲ ਮਲਿਕ ਨੇ ਪਹਿਲਾ, ਪਵਨਜੋਤ ਕੌਰ ਨੇ ਦੂੂਜਾ ਸਥਾਨ ਹਾਸਿਲ ਕੀਤਾ। ਪੰਜਾਬੀ ਪੜ੍ਹਨ ਮੁਕਾਬਲਾ ਵਿੱਚ ਅਨਮੋਲ ਮਾਨਾ ਨੇ ਪਹਿਲਾ, ਰਿੰਮੀ ਕੌਰ ਨੇ ਦੂੂਜਾ , ਬੋਲ ਲਿਖਤ ਵਿੱਚ ਸੁਮਨਪ੍ਰੀਤ ਕੌਰ ਨੇ ਪਹਿਲਾ, ਹੁਸਨਪ੍ਰੀਤ ਕੌਰ ਨੇ ਦੂਜਾ , ਭਾਸ਼ਣ ਵਿੱਚ ਗੁਰਸੀਰਤ ਕੌਰ ਨੇ ਪਹਿਲਾ, ਮਨਿੰਦਰ ਸਿੰਘ ਨੇ ਦੂਜਾ, ਕਵਿਤਾ ਉਚਾਰਨ ਵਿੱਚ ਨਵਦੀਪ ਕੌਰ ਸਲੇਮਪੁਰ ਨੇ ਪਹਿਲਾ, ਮਹਿਕਪ੍ਰੀਤ ਕੌਰ ਨੇ ਦੂਜਾ, ਕਹਾਣੀ ਸੁਣਾਉਣ ਵਿੱਚ ਜਸਕੀਰਤ ਕੌਰ ਨੇ ਪਹਿਲਾ, ਅੰਸ਼ਿਕਾ ਮਾਂਝੀ ਨੇ ਦੂਜਾ, ਚਿੱਤਰ-ਕਲਾ ਵਿੱਚ ਅਕਸਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਸੁੰਦਰ ਲਿਖਾਈ ਅਧਿਆਪਕਾਂ ਵਿੱਚੋਂ ਬਲਜੀਤ ਸਿੰਘ ਭਲਵਾਨ ਨੇ ਪਹਿਲਾ, ਰਮਨਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਜ਼ਿਲ੍ਹਾ ਸਿੱਖਿਆ ਅਫਸਰ ਧਰਮਪਾਲ ਸਿੰਗਲਾ ਵੱਲੋਂ ਕੀਤੀ ਗਈ। ਸਮਾਗਮ ਵਿਚ ਹਰਤੇਜ ਸਿੰਘ ਬੀਪੀਈਓ, ਗੋਪਾਲ ਕ੍ਰਿਸਨ ਸ਼ਰਮਾ ਬੀਪੀਈਓ, ਗੁਰਦਰਸ਼ਨ ਸਿੰਘ ਬੀਪੀਈਓ, ਰਾਜਿੰਦਰ ਕੁਮਾਰ ਬੀਪੀਈਓ, ਜਸਪ੍ਰੀਤ ਨਾਗਰਾ ਪੜ੍ਹੋ ਪੰਜਾਬ ਕੋਆਰਡੀਨੇਟਰ ਅਤੇ ਸਕੂਲ ਮੁੱਖ ਅਧਿਆਪਕ ਵਿਸ਼ਾਲ ਸ਼ਰਮਾ ਮੌਜੂਦ ਸਨ।