ਵਿਧਾਇਕ ਖੰਗੂੜਾ ਵੱਲੋਂ ਕਰਵਾਏ ਗਏ ਕੰਮਾਂ ਦਾ ਰਿਪੋਰਟ ਕਾਰਡ ਪੇਸ਼

ਧੂਰੀ ਹਲਕੇ ’ਚ 335 ਕਰੋੜ ਰੁਪਏ ਖਰਚਣ ਦਾ ਦਾਅਵਾ, ਬੀਕੇਯੂ ਡਕੌਂਦਾ ਨੇ ਬੀਬੀ ਖੰਗੂੜਾ ਦੇ ਬਿਆਨ ’ਤੇ ਇਤਰਾਜ਼ ਜਤਾਇਆ

ਵਿਧਾਇਕ ਖੰਗੂੜਾ ਵੱਲੋਂ ਕਰਵਾਏ ਗਏ ਕੰਮਾਂ ਦਾ ਰਿਪੋਰਟ ਕਾਰਡ ਪੇਸ਼

ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਸਮਰਥਕ ਲੋਕਾਂ ਨੂੰ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਵੰਡਦੇ ਹੋਏ।

ਬੀਰਬਲ ਰਿਸ਼ੀ
ਸ਼ੇਰਪੁਰ, 24 ਜਨਵਰੀ

ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਪਰਿਵਾਰ ਮੈਂਬਰਾਂ ਵੱਲੋਂ ਡੇਢ ਦਰਜ਼ਨ ਤੋਂ ਵੱਧ ਪਿੰਡਾਂ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੇ ਜਾਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਠ ਪੰਨਿਆਂ ਦਾ ਰਿਪੋਰਟ ਕਾਰਡ ਲੋਕ ਕਚਿਹਰੀ ਵਿੱਚ ਪੇਸ਼ ਕੀਤਾ ਕਰਦਿਆਂ ਉਨ੍ਹਾਂ ਆਪਣੇ-ਆਪ ਨੂੰ ਲੋਕਾਂ ਦੀ ਵੋਟ ਦਾ ਅਸਲ ਹੱਕਦਾਰ ਦੱਸਿਆ ਹੈ।

ਰਿਪੋਰਟ ਕਾਰਡ ਅਨੁਸਾਰ ਹਲਕੇ ਵਿੱਚ ਲੱਡਾ-ਬਾਲੀਆਂ, ਬਾਗੜੀਆਂ, ਭਲਵਾਨ ਸਮੇਤ ਬਣਾਈਆਂ ਸਮੂਹ ਸੜਕਾਂ ’ਤੇ 65 ਕਰੋੜ 42 ਲੱਖ, ਪੇਂਡੂ ਖੇਤਰ ਦੇ ਸਰਬਪੱਖੀ ਵਿਕਾਸ ਲਈ 52 ਕਰੋੜ 91 ਲੱਖ, ਵਿਵਾਦਤ ਪੁਲ ਜਹਾਂਗੀਰ ਸਮੇਤ ਨਹਿਰੀ ਪੁਲਾਂ ਲਈ 6 ਕਰੋੜ 39 ਲੱਖ, ਸਿੱਖਿਆ ਖੇਤਰ ’ਚ 8 ਕਰੋੜ 85 ਲੱਖ, ਦੋ ਸਿੰਗਲ ਟਰੈਕ ਤੇ 57 ਹੋਰ ਖੇਡ ਮੈਦਾਨਾਂ ਸਮੇਤ ਖੇਡ ਖੇਤਰ ਲਈ 3 ਕਰੋੜ 74 ਲੱਖ, 7502 ਕਿਸਾਨਾਂ ਦਾ 33 ਕਰੋੜ 9 ਲੱਖ ਕਰਜ਼ਾ ਮੁਆਫ਼ੀ, ਧੂਰੀ ਸ਼ਹਿਰ ਲਈ 105 ਕਰੋੜ 97 ਲੱਖ ਸਮੇਤ ਕੁੱਲ 335 ਕਰੋੜ 94 ਲੱਖ, 27 ਹਜ਼ਾਰ ਰੁਪਏ ਹੁਣ ਤੱਕ ਖਰਚ ਕੀਤੇ ਜਾਣ ਦਾ ਖੁਲਾਸਾ ਕੀਤਾ ਗਿਆ ਹੈ।

ਵੱਖਰੇ ਤੌਰ ’ਤੇ ਗੱਲਬਾਤ ਕਰਦਿਆਂ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਿਹਾ ਕਿ ਉਨ੍ਹਾਂ ਦੇ ਸਿਆਸੀ ਵਿਰੋਧੀ ਭਗਵੰਤ ਮਾਨ ਕੋਲ ਚੁਟਕਲਿਆਂ ਤੋਂ ਬਿਨਾਂ ਕਹਿਣ ਨੂੰ ਠੋਸ ਗੱਲ ਨਹੀਂ ਹੈ, ਉਂਜ ਲੋਕ ਕਚਿਹਰੀ ਵਿੱਚ ਆਪੋ-ਆਪਣੇ ਕਰਵਾਏ ਕੰਮਾਂ ਦੀ ਜਨਤਕ ਬਹਿਸ ਦੀ ਦਿੱਤੀ ਚੁਣੌਤੀ ਨੂੰ ਮੁੜ ਦੁਹਰਾਇਆ।

ਬੀਕੇਯੂ ਡਕੌਂਦਾ ਨੇ ਬੀਬੀ ਖੰਗੂੜਾ ਦੇ ਬਿਆਨ ’ਤੇ ਇਤਰਾਜ਼ ਜਤਾਇਆ

ਬੀਕੇਯੂ ਡਕੌਦਾ ਦੇ ਬਲਾਕ ਆਗੂ ਲਖਵੀਰ ਸਿੰਘ ਲੱਖਾ ਅਤੇ ਨਾਜ਼ਮ ਨੇ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਰਾਹੀਂ ਦੋ ਦਿਨ ਪਹਿਲਾਂ ਪਿੰਡ ਬਾਲੀਆਂ ਵਿੱਚ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਪਤਨੀ ਨੂੰ ਸੁਆਲ ਪੁੱਛੇ ਜਾਣ ਮੌਕੇ ਉਨ੍ਹਾਂ ਵੱਲੋਂ ਕਿਸਾਨਾਂ ਨੂੰ ‘ਆਪ’ ਨਾਲ ਸਬੰਧਤ ਹੋਣ ਦੇ ਬਿਆਨ ਦੀ ਨਿੰਦਾ ਕਰਦਿਆਂ ਇਸ ’ਤੇ ਸਖਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਨਿੱਜੀ ਵਿਰੋਧ ਨਹੀਂ ਅਤੇ ਆਮ ਆਦਮੀ ਪਾਰਟੀ ਸਮੇਤ ਸਾਰੇ ਉਮੀਦਵਾਰਾਂ ਨੂੰ ਸੁਆਲ ਕਰਨਗੇ ਪਰ ਮੁੜ ਅਜਿਹੀ ਬਿਆਨਬਾਜ਼ੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All