ਪਾਵਰਕੌਮ ਠੇਕਾ ਮੁਲਾਜ਼ਮਾਂ ਵੱਲੋਂ ਪਰਿਵਾਰਾਂ ਸਣੇ ਰੋਸ ਧਰਨਾ

ਪਾਵਰਕੌਮ ਠੇਕਾ ਮੁਲਾਜ਼ਮਾਂ ਵੱਲੋਂ ਪਰਿਵਾਰਾਂ ਸਣੇ ਰੋਸ ਧਰਨਾ

ਪਟਿਆਲਾ ਵਿਚ ਪਾਵਰਕੌਮ ਦੇ ਦਫ਼ਤਰ ਸਾਹਮਣੇ ਰੋਸ ਧਰਨੇ ਦੀ ਝਲਕ।

ਪਟਿਆਲਾ (ਰਵੇਲ ਸਿੰਘ ਭਿੰਡਰ) ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਅੱਜ ਪੰਜਾਬ ਭਰ ’ਚੋਂ ਪਾਵਰਕੌਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸੱਦੇ ’ਤੇ ਪੁੱਜੇ ਵੱਡੀ ਗਿਣਤੀ ਠੇਕਾ ਮੁਲਾਜ਼ਮਾਂ ਵੱਲੋਂ ਪਰਿਵਾਰਾਂ ਸਮੇਤ ਰੋਸ ਧਰਨਾ ਦਿੱਤਾ ਗਿਆ। ਰੋਹ ’ਚ ਆਏ ਧਰਨਾਕਾਰੀਆਂ ਨੇ ਮੁੱਖ ਦਫ਼ਤਰ ਦੇ ਤਿੰਨੋ ਗੇਟਾਂ ਨੂੰ ਵੀ ਘੰਟਿਆਂਬੱਧੀ ਘੇਰੀ ਰੱਖਿਆ। ਪਿਛਲੇ ਦਿਨੀਂ ਬਿਜਲੀ ਦੇ ਕਰੰਟ ਦੀ ਮਾਰ ’ਚ ਆਏ ਠੇਕਾ ਮੁਲਾਜ਼ਮ ਹਰਜੀਤ ਸਿੰਘ ਨੂੰ ਇਲਾਜ ਦੌਰਾਨ ਮੰਜੀ ’ਤੇ ਹੀ ਰੋਸ ਧਰਨੇ ’ਚ ਸ਼ਿਰਕਤ ਕੀਤੀ। ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਦੱਸਿਆ ਕਿ ਪਾਵਰਕੌਮ ਦੇ ਇੱਕ ਡਾਇਰੈਕਟਰ ਨਾਲ ਧਰਨਕਾਰੀ ਵਫ਼ਦ ਦੀ ਸੁਖਾਵੇਂ ਮਾਹੌਲ ’ਚ ਗੱਲਬਾਤ ਹੋਈ ਅਤੇ ਮੈਨੇਜਮੈਂਟ ਨਾਲ ਵਫ਼ਦ ਦੀ ਅਗਲੀ ਦੁਵੱਲੀ ਬੈਠਕ 19 ਜੂਨ ਨੂੰ ਤੈਅ ਕੀਤੀ ਗਈ। ਮੈਨੇਜਮੈਂਟ ਨੇ ਭਰੋਸਾ ਦਿਵਾਇਆ ਹੈ ਕਿ ਮੁਲਾਜ਼ਮਾਂ ਦੀ ਛਾਂਟੀ ਨਹੀਂ ਹੋਵੇਗੀ ਤੇ ਸੱਟ ਜਾਂ ਡੈੱਥ ਕੇਸ ’ਚ ਢੁੱਕਵਾਂ ਮੁਆਵਜ਼ਾ ਦਿੱਤੇ ਜਾਣ ਦਾ ਪ੍ਰਬੰਧ ਕੀਤਾ ਜਾਏਗਾ। ਅਜਿਹੇ ਭਰੋਸੇ ਮਗਰੋਂ ਸੰਘਰਸ਼ ਨੂੰ ਮੁਲਤਵੀ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All