ਬਿਜਲੀ ਕਾਮਿਆਂ ਵੱਲੋਂ ਪਾਵਰਕੌਮ ਖ਼ਿਲਾਫ਼ ਧਰਨਾ

ਬਿਜਲੀ ਕਾਮਿਆਂ ਵੱਲੋਂ ਪਾਵਰਕੌਮ ਖ਼ਿਲਾਫ਼ ਧਰਨਾ

ਡੀਸੀ ਕੰਪਲੈਕਸ ਅੱਗੇ ਧਰਨੇ ’ਤੇ ਬੈਠੇ ਪਾਵਰਕੌਮ ਦੇ ਠੇਕਾ ਆਧਾਰਿਤ ਕਾਮੇ।

ਗੁਰਦੀਪ ਸਿੰਘ ਲਾਲੀ
ਸੰਗਰੂਰ, 7 ਅਗਸਤ

ਪਾਵਰਕੌਮ ਵਿਚ ਕੰਮ ਕਰਦੇ ਸਰਕਲ ਬਰਨਾਲਾ ਨਾਲ ਸਬੰਧਿਤ ਸੀਐੱਚਬੀ ਕਾਮੇ ਪਿਛਲੇ ਤਿੰਨ ਦਿਨਾਂ ਤੋਂ ਇੱਥੇ ਡੀਸੀ ਕੰਪਲੈਕਸ ਦੇ ਮੁੱਖ ਗੇਟ ਅੱਗੇ ਸਾਰਾ ਦਿਨ ਬਗੈਰ ਕਿਸੇ ਟੈਂਟ ਜਾਂ ਛਾਂ ਤੋਂ ਤਪਦੀ ਧੁੱਪ ਵਿਚ ਰੋਸ ਧਰਨੇ ’ਤੇ ਬੈਠਣ ਲਈ ਮਜਬੂਰ ਹਨ। ਇਹ ਕਾਮੇ ਆਪਣੀ ਬਹਾਲੀ ਅਤੇ ਹੋਰ ਮੰਗਾਂ ਲਈ ਤਪਦੀਆਂ ਧੁੱਪਾਂ ਦਾ ਸੇਕ ਝੱਲ ਰਹੇ ਹਨ।

ਪਾਵਰਕੌਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਬਰਨਾਲਾ ਦੇ ਆਗੂ ਕੁਲਦੀਪ ਸਿੰਘ ਨੇ ਦੱਸਿਆ ਕਿ ਪਾਵਰਕੌਮ ਵਿਚ ਕੰਮ ਕਰਦੇ ਸੀਐੱਚਬੀ ਠੇਕਾ ਕਾਮਿਆਂ ਕੋਲੋਂ ਕੰਪਲੇਟਾਂ ਮੈਂਟੀਨੈਂਸ ਦਾ ਕੰਮ ਲਿਆ ਜਾ ਰਿਹਾ ਹੈ ਪਰ ਵਰਕ ਆਰਡਰ ਅਨੁਸਾਰ ਸਕਿਲਡ ਰੇਟ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਕਾਮਿਆਂ ਤੋਂ ਸਾਰਾ ਪੈਡੀ ਸੀਜਨ ਕੰਮ ਲੈ ਲਿਆ ਹੈ ਪਰ ਤਨਖ਼ਾਹ ਜਾਰੀ ਨਹੀਂ ਕੀਤੀ ਗਈ। ਯੂਨੀਅਨ ਵਲੋਂ ਲਗਾਤਾਰ ਕਿਰਤ ਕਮਿਸ਼ਨ ਪੰਜਾਬ ਅਤੇ ਪਾਵਰਕੌਮ ਮੈਨੇਜਮੈਂਟ ਨਾਲ ਮੀਟਿੰਗਾਂ ਕੀਤੀਆਂ ਗਈਆਂ ਪਰ ਕੋਈ ਹੱਲ ਨਹੀਂ ਨਿਕਲਿਆ। ਯੂਨੀਅਨ ਦੀ ਅਗਵਾਈ ਹੇਠ 5 ਅਗਸਤ ਤੋਂ ਸਵੇਰੇ ਤੋਂ ਸ਼ਾਮ ਤੱਕ ਡੀਸੀ ਕੰਪਲੈਕਸ ਦੇ ਮੁੱਖ ਗੇਟ ਅੱਗੇ ਤਪਦੀ ਧੁੱਪ ਵਿਚ ਰੋਸ ਧਰਨਾ ਦਿੱਤਾ ਜਾ ਰਿਹਾ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ 18 ਅਗਸਤ ਨੂੰ ਕਿਰਤ ਕਮਿਸ਼ਨਰ ਪੰਜਾਬ ਦੇ ਮੁਹਾਲੀ ਸਥਿਤ ਦਫ਼ਤਰ ਅੱਗੇ ਪਰਿਵਾਰਾਂ ਸਣੇ ਧਰਨਾ ਦਿੱਤਾ ਜਾਵੇਗਾ।

ਪਾਵਰਕੌਮ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿਖੇਧੀ

ਨਾਅਰੇਬਾਜ਼ੀ ਕਰਦੇ ਹੋਏ ਮੁਲਾਜ਼ਮ। 

ਲਹਿਰਾਗਾਗਾ: ਪੰਜਾਬ ਪਾਵਰਕੌਮ ਤੇ ਟਰਾਸਕੋ ਅਦਾਰੇ ਵਿਚ ਕੰਮ ਕਰਦੇ ਪਾਰਟਟਾਈਮ ਕਲਾਸ ਫੋਰਥ ਵਰਕਰਾਂ ਦੀ ਮੀਟਿੰਗ 66 ਕੇਵੀ ਗਰਿੱਡ ਲਹਿਰਾਗਾਗਾ ਵਿੱਚ ਡਾ. ਜਤਿੰਦਰ ਸਿੰਘ ਮੱਟੂ ਦੇ ਨਿਰਦੇਸ਼ਾਂ ਅਨੁਸਾਰ ਬੂਟਾ ਸਿੰਘ ਸ਼ੁਤਰਾਣਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਮੁਲਾਜ਼ਮਾਂ ਨੇ ਸਰਕਾਰ ਤੇ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਪਾਰਟ ਟਾਈਮ ਕਲਾਸ ਫੋਰ ਵਰਕਰਜ਼ ਯੂਨੀਅਨ ਦੇ ਸੂਬਾ ਕਮੇਟੀ ਪ੍ਰਧਾਨ ਸਰਦਾਰਾ ਸਿੰਘ ਗੱਜੂ ਮਾਜਰਾ ਨੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਦੀਆਂ ਲੋਕ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ ਗਈ। ਬੁਲਾਰਿਆਂ ਨੇ ਮੁਲਾਜ਼ਮਾਂ ਦੀ ਮੰਗਾਂ ਮੰਨਣ ਦੀ ਅਪੀਲ ਕੀਤੀ। ਇਸ ਮੌਕੇ ਹਾਜ਼ਰ ਕਰਮਚਾਰੀਆਂ ਨੇ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਪੰਜਾਬ ਦੇ ਪ੍ਰਧਾਨ ਡਾ.ਜਤਿੰਦਰ ਸਿੰਘ ਮੱਟੂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਕੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ। ਸਮੁੱਚੇ ਕਰਮਚਾਰੀਆਂ ਨੇ ਅਹਿਦ ਕੀਤਾ ਕਿ ਜਲਦ ਹੀ ਪੰਜਾਬ ਭਰ ਦੇ ਕੱਚੇ ਕਾਮੇ ਡਾ.ਅੰਬੇਡਕਰ ਕਰਮਚਾਰੀ ਮਹਾਂਸੰਘ ਪੰਜਾਬ ਨਾਲ ਜੁੜ ਕੇ ਆਪਣੇ ਹੱਕਾਂ ਦੀ ਲੜਾਈ ਲੜਨਗੇ । -ਰਮੇਸ਼ ਭਾਰਦਵਾਜ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

* ਸੰਸਦ ਭਵਨ ਦੇ ਅੰਦਰ ਹੀ ਰਾਤ ਭਰ ਧਰਨੇ ’ਤੇ ਡਟੇ ਰਹੇ ਮੁਅੱਤਲ ਸੰਸਦ ਮੈ...

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

* ਉੱਚ ਪੱਧਰੀ ਫ਼ੌਜੀ ਮੁਲਾਕਾਤ ’ਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਪਹਿ...

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

* ਮਲਬੇ ’ਚੋਂ 20 ਜਣਿਆਂ ਨੂੰ ਬਚਾਇਆ; * ਥਾਣੇ ਨੇੜੇ ਭਿਵਿੰਡੀ ਕਸਬੇ ’ਚ ...

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

* ਮੰਡੀਆਂ ਅਤੇ ਐੱਮਐੱਸਪੀ ਖ਼ਤਮ ਨਾ ਕਰਨ ਦਾ ਵਾਅਦਾ ਦੁਹਰਾਇਆ

ਸ਼ਹਿਰ

View All