ਦਿੜ੍ਹਬਾ ਮੰਡੀ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੌੜਾਂ ਵਿੱਚ ਪ੍ਰਿੰਸੀਪਲ ਜਰਨੈਲ ਸਿੰਘ ਦੀ ਅਗਵਾਈ ਹੇਠ ਗਣਿਤ ਮੇਲਾ ਲਗਾਇਆ ਗਿਆ। ਮੇਲੇ ਵਿੱਚ ਗਣਿਤ ਅਧਿਆਪਕ ਸੰਦੀਪ ਸਿੰਘ ਤੇ ਚਰਨਜੀਤ ਸਿੰਘ ਦੀ ਅਗਵਾਈ ਹੇਠ 100 ਵਿਦਿਆਰਥੀਆਂ ਨੇ ਮਾਡਲ ਤਿਆਰ ਕੀਤੇ। ਇਸ ਮੌਕੇ ਅੰਗਰੇਜ਼ੀ ਅਧਿਆਪਕ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਮੇਲੇ ਬਾਰੇ ਜਾਣਕਾਰੀ ਦਿੱਤੀ। ਲੈਕਚਰਾਰ ਬਲਵੀਰ ਸਿੰਘ ਨੇ ਵਿਦਿਆਰਥੀਆਂ ਤੋਂ ਮਾਡਲਾਂ ਬਾਰੇ ਪ੍ਰਸ਼ਨ ਪੁੱਛੇ। ਹਰਦੀਪ ਕੌਰ, ਨੀਰੂ ਅਰੋੜਾ ਤੇ ਸੈਲਜਾ ਨੇ ਜੱਜਮੈਂਟ ਦੀ ਭੁਮਿਕਾ ਨਿਭਾਈ। ਇਸ ਦੌਰਾਨ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। -ਪੱਤਰ ਪ੍ਰੇਰਕ