ਪੱਤਰ ਪ੍ਰੇਰਕ
ਸੰਗਰੂਰ, 21 ਜੁਲਾਈ
ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਕਰਵਾਏ ਗਏ ਸਾਹਿਤਕ ਸੈਮੀਨਾਰ ਵਿਚ ਡਾ. ਸਵਰਾਜ ਸਿੰਘ ਪ੍ਰਸਿੱਧ ਵਿਸ਼ਵ ਚਿੰਤਕ ਅਤੇ ਪ੍ਰਧਾਨ ਗੁਰਮਤਿ ਲੋਕਧਾਰਾ ਵਿਚਾਰ ਮੰਚ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਸਾਡੀ ਨੌਜਵਾਨ ਪੀੜ੍ਹੀ ਕੇਸ ਅਤੇ ਪੱਗ ਰਹਿਤ ਹੋ ਰਹੀ ਹੈ, ਜਿਸ ਨਾਲ ਅਸੀਂ ਆਪਣੀ ਵਿਰਾਸਤ ਤੋਂ ਦੂਰ ਹੋ ਰਹੇ ਹਾਂ| ਪੱਗ ਕਿਸੇ ਵਿਅਕਤੀ, ਕੌਮ, ਦੇਸ਼ ਦੀ ਆਨ ਅਤੇ ਸ਼ਾਨ ਦਾ ਪ੍ਰਤੀਕ ਹੈ| ਅੱਜ ਪੰਜਾਬ ਆਪਣੀ ਪੱਗ ਦੀ ਜਗਿਆਸੂ ਪਹਿਚਾਣ ਲਈ ਜੱਦੋ ਜਹਿਦ ਕਰ ਰਿਹਾ ਹੈ| ਸੈਮੀਨਾਰ ਦੌਰਾਨ ਸ਼ੇਰ ਸਿੰਘ ਕੰਵਲ ਦੀ ਪੁਸਤਕ ‘ਖੇਸ ਦੀ ਬੁੱਕਲ’ ਲੋਕ ਅਰਪਣ ਕੀਤੀ ਗਈ|