ਪੱਤਰ ਪ੍ਰੇਰਕ
ਲਹਿਰਾਗਾਗਾ, 3 ਅਕਤੂਬਰ
ਇਥੇ ਲੰਘੀ ਰਾਤ ਪਾਤੜਾ ਰੋਡ ਉਵਰਬਿੱਜ ਨੇੜੇ ਰਾਮਪੁਰਾ ਜਵਾਹਰਵਾਲਾ ਸੜਕ ’ਤੇ ਇੱਕ ਗੱਡੀ ਤੇ ਮੋਟਰਸਾਈਕਲ ਵਿੱਚਕਾਰ ਟੱਕਰ ਹੋਥ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਗਜੀਤ ਸਿੰਘ (39) ਪੁੱਤਰ ਜਸਪਾਲ ਸਿੰਘ ਵਾਸੀ ਰਾਮਪੁਰਾ ਜਵਾਹਰਵਾਲਾ ਵਜੋਂ ਹੋਈ। ਉਹ ਜਾਖਲ ਰੋੋਡ ’ਤੇ ਪੈਟਰੋਲ ਪੰਪ ’ਤੇ ਨੌਕਰੀ ਕਰਦਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਰਾਮਲੀਲਾ ਦੇਖ ਕੇ ਘਰ ਪਰਤ ਰਿਹਾ ਸੀ। ਸਹਾਇਕ ਥਾਣੇਦਾਰ ਸੁੱਖਾ ਸਿੰਘ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਟਰਮ ਲਈ ਹਸਪਤਾਲ ’ਚ ਭੇਜ ਦਿੱਤੀ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।