ਜਗਤਾਰ ਸਿੰਘ ਨਹਿਲ
ਲੌਂਗੋਵਾਲ, 23 ਅਪਰੈਲ
ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਬਲਾਕ ਪੱਧਰੀ ਸਿਹਤ ਮੇਲਿਆਂ ਦੀ ਲੜੀ ਤਹਿਤ ਬਲਾਕ ਲੌਂਗੋਵਾਲ ਵਿੱਚ ਸਿਹਤ ਮੇਲਾ ਲਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਨੇ ਸ਼ਿਰਕਤ ਕੀਤੀ। ਅਮਨ ਅਰੋੜਾ ਨੇ ਕਿਹਾ ਕਿ ਬਲਾਕ ਪੱਧਰ ’ਤੇ ਸਿਹਤ ਮੇਲੇ ਲਗਾਉਣਾ ਸ਼ਲਾਘਾਯੋਗ ਕਾਰਜ ਹੈ। ਬਲਾਕਾਂ ਅੰਦਰ ਲੱਗਣ ਵਾਲੇ ਸਿਹਤ ਮੇਲੇ ਪਿੰਡਾਂ ਦੇ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਲਈ ਕਾਫੀ ਲਾਹੇਵੰਦ ਸਾਬਿਤ ਹੋ ਰਹੇ ਹਨ। ਉਨ੍ਹਾਂ ਸਿਹਤ ਵਿਭਾਗ ਵੱਲੋਂ ਵੱਖ ਵੱਖ ਸੇਵਾਵਾਂ ਦੇਣ ਲਈ ਲਗਾਏ ਕਾਊਂਟਰਾਂ ਦਾ ਦੌਰਾ ਕੀਤਾ ਅਤੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ।
ਸੀਨੀਅਰ ਮੈਡੀਕਲ ਅਫਸਰ ਡਾ. ਅੰਜੂ ਸਿੰਗਲਾ ਨੇ ਕਿਹਾ ਕਿ ਇਕੋ ਥਾਂ ’ਤੇ ਵੱਖ-ਵੱਖ ਬਿਮਾਰੀਆਂ ਨਾਲ ਸਬੰਧਿਤ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਲੋੜੀਂਦੀਆਂ ਦਵਾਈਆਂ ਦੇਣ ਨਾਲ ਮਰੀਜ਼ਾਂ ਦੇ ਸਮੇਂ ਦੀ ਕਾਫੀ ਬੱਚਤ ਹੁੰਦੀ ਹੈ। ਇਸ ਮੌਕੇ ਕੋਵਿਡ ਅਤੇ ਡੇਂਗੂ ਦੌਰਾਨ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੇ ਸਮਾਜਸੇਵੀਆਂ ਅਤੇ ਪੰਚਾਇਤਾਂ ਦਾ ਸਨਮਾਨ ਕੀਤਾ ਗਿਆ। ਮਮਤਾ ਐੱਨਜੀਓ ਦੀ ਟੀਮ ਵੱਲੋਂ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਕੋਵਿਡ ਵੈਕਸੀਨ ਪ੍ਰਤੀ ਜਾਗਰੂਕ ਕੀਤਾ ਗਿਆ। ਮੇਲੇ ਦੌਰਾਨ ਲੋਕਾਂ ਦੀ ਸਿਹਤ ਜਾਂਚ ਤੋਂ ਇਲਾਵਾ ਦੇ ਆਨਲਾਈਨ ਹੈਲਥ ਆਈਡੀ ਬਣਾਉਣਾ, ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ, ਦਿਵਯਾਂਗ ਲੋਕਾਂ ਦੀ ਯੂ.ਡੀ.ਆਈ.ਡੀ ਕਾਰਡ ਫਾਰਮ, ਗੈਰ ਸੰਚਾਰੀ ਰੋਗ ਦੀ ਜਾਂਚ, ਟੈਲੀ ਮੈਡੀਸਿਨ , ਮੁਫ਼ਤ ਲੈਬ ਟੈਸਟ, ਫ੍ਰੀ ਦਵਾਈਆਂ, ਸਿਹਤ ਸਿੱਖਿਆ ਦੇ ਸਟਾਲ ਲਗਾ ਲੋਕਾਂ ਨੂੰ ਮੇਲੇ ਦੌਰਾਨ ਸਿਹਤ ਸਹੂਲਤਾਂ ਦਿੱਤੀਆਂ ਗਈਆਂ। ਸਟੇਜ ਦੀ ਕਾਰਵਾਈ ਬੀਈਈ ਯਾਦਵਿੰਦਰ ਵੱਲੋਂ ਨਿਭਾਈ ਗਈ। ਇਸ ਮੌਕੇ ਹਰਪ੍ਰੀਤ ਸਿੰਘ ਸਿੱਧੂ, ਬਲਵਿੰਦਰ ਸਿੰਘ ਢਿੱਲੋਂ , ਵਿੱਕੀ ਵਸ਼ਿਸ਼ਟ , ਕੌਂਸਲ ਪ੍ਰਧਾਨ ਰੀਤੂ ਗੋਇਲ , ਕੌਂਸਲਰ ਵਿਜੇ ਗੋਇਲ , ਮੇਲਾ ਸਿੰਘ ਸੂਬੇਦਾਰ , ਗੁਰਮੇਲ ਸਿੰਘ ਚੋਟੀਆ , ਜਿਲਾ ਟੀ ਬੀ ਅਫਸਰ ਡਾ. ਨੈਨਸੀ ਗਰਗ, ਡਾ. ਅੰਕੁਰ ਜੈਨ, ਡਾ. ਪਰਵੀਨ ਮੜਕਨ, ਡਾ. ਨਿਹਾਰਕਾ, ਡਾ. ਰਮਨਵੀਰ ਕੌਰ, ਡਾ. ਮਨਿਤਾ ਬਾਂਸਲ, ਰਾਕੇਸ਼ ਕੁਮਾਰ, ਡਾ. ਦਿਵਿਆ ਬਾਂਸਲ, ਡਾ. ਗੁਰਪ੍ਰੀਤ, ਡਾ. ਅਮਨਦੀਪ ਭਾਰਤੀ, ਹੈਲਥ ਵਰਕਰ ਬਰਿੰਦਰਪਾਲ ਸਿੰਘ, ਰਾਜਿੰਦਰ ਕੁਮਾਰ, ਖੁਸਵੰਤ ਸਿੰਘ ਅਤੇ ਬਾਲ ਕ੍ਰਿਸ਼ਨ ਸਮੇਤ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।