ਲਹਿਰਾਗਾਗਾ: ਲੋਕ ਚੇਤਨਾ ਮੰਚ, ਲਹਿਰਾਗਾਗਾ ਨੇ ਕੇਂਦਰ ਸਰਕਾਰ ਵੱਲੋਂ ਠੇਕੇ ਉੱਪਰ ਫੌਜ ਦੀਆਂ ਤਿੰਨਾਂ ਸ਼ਾਖਾਵਾਂ ਵਿੱਚ ਭਰਤੀ ਕਰਨ ਦੀ ਅਗਨੀਪਥ ਯੋਜਨਾ ਦੀ ਨਿੰਦਾ ਕੀਤੀ ਹੈ। ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ, ਸਕੱਤਰ ਹਰਭਗਵਾਨ ਗੁਰਨੇ, ਨਾਮਦੇਵ ਭੁਟਾਲ ਅਤੇ ਜਗਦੀਸ਼ ਪਾਪੜਾ ਨੇ ਕਿਹਾ ਕਿ ਇਹ ਪਹਿਲਾਂ ਹੀ ਬੇਰੁਜ਼ਗਾਰੀ ਨਾਲ਼ ਝੰਬੀ ਨੌਜਵਾਨੀ ਨਾਲ਼ ਖਿਲਵਾੜ ਹੈ। ਮੰਚ ਨੇ ਮੰਗ ਕੀਤੀ ਕਿ ਸਰਕਾਰ ਹਰ ਨਾਗਰਿਕ ਨੂੰ ਪੱਕਾ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਇਸ ਪਿੱਛੇ ਸੰਘ ਦੇ ਛੁਪੇ ਏਜੰਡੇ ਦੀ ਸੰਭਾਵਨਾ ਵੀ ਰੱਦ ਨਹੀਂ ਕੀਤੀ ਜਾ ਸਕਦੀ। -ਪੱਤਰ ਪ੍ਰੇਰਕ