ਰਮੇਸ਼ ਭਾਰਦਵਾਜ
ਲਹਿਰਾਗਾਗਾ, 26 ਫਰਵਰੀ
ਇਥੇ ਲਹਿਰਾ ਵਿਕਾਸ ਮੰਚ ਵੱਲੋਂ 17 ਫਰਵਰੀ ਨੂੰ ਨਗਰ ਕੌਂਸਲ ਲਹਿਰਾਗਾਗਾ ਦੀਆਂ ਚੋਣਾਂ ’ਚ ਕਥਿਤ ਘਪਲੇੇਬਾਜ਼ੀ ਖ਼ਿਲਾਫ਼ ਅੱਜ ਸੱਤਵੇਂ ਦਿਨ ’ਚ ਭੁੱਖ ਹੜਤਾਲ ਜਾਰੀ ਰਹੀ। ਭੁੱਖ ਹੜਤਾਲ ’ਤੇ ਬੈਠਣ ਵਾਲਿਆਂ ’ਚ ਇੰਦਰ ਚੰਦ ਖੰਡੇਬੰਦੀਆਂ, ਨੰਦ ਲਾਲ ਨੰਦੂ, ਦੀਪਕ ਜੈਨ, ਕਰੋੜੀ ਰਾਮ, ਮਮਤਾ ਰਾਣੀ ,ਆਸ਼ਾ ਰਾਣੀ, ਮਦਨ ਲਾਲ , ਕ੍ਰਿਸ਼ਨ ਕੁਮਾਰ, ਵਿਨੋਦ ਕੁਮਾਰ, ਰਾਜਵੀਰ ਕੁਮਾਰ ਅਤੇ ਰਾਮਸ਼ਰਨ ਸ਼ਾਮਲ ਹਨ। ਮੰਚ ਦੀ ਅਗਵਾਈ ’ਚ 9ਵੇਂ ਦਿਨ ਧਰਨਾਕਾਰੀਆਂ ਨੇ ਐੱਸਡੀਐੱਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।