ਰਮੇਸ਼ ਭਾਰਦਵਾਜ
ਲਹਿਰਾਗਾਗਾ, 30 ਅਪਰੈਲ
ਇਥੋਂ ਦੇ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜਨੀਅਰਿੰੰਗ ਐਂਡ ਟੈਕਨੋਲੋਜੀ ਦੇ ਕਰਮਚਾਰੀਆਂ ਵੱਲੋਂ ਅੱਜ ਚੌਥੇ ਦਿਨ ਐੱਸਡੀਐੱਮ ਦਫਤਰ ਅੱਗੇ ਧਰਨਾ ਦਿੱਤਾ ਗਿਆ। ਪਹਿਲਾਂ ਮੁਲਾਜ਼ਮ ਕਾਲਜ ਗੇਟ ’ਤੇ ਲਗਾਤਾਰ ਦੇ ਰਹੇ ਸਨ ਅਤੇ ਚਾਰ ਦਿਨਾਂ ਤੋਂ ਦਿਨ ਰਾਤ ਧਰਨਾ ਐੱਸਡੀਐੱਮ ਦਫਤਰ ਅੱਗੇ ਕਿਸਾਨ ਜਥੰਬੰਦੀ ਦੇ ਸਹਿਯੋਗ ਨਾਲ ਦੇ ਰਹੇ ਹਨ। ਅੱਜ ਧਰਨੇ ਮੌਕੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ, ਸੂਬਾ ਸਿੰਘ ਸੰਗਤਪੁਰਾ, ਜੁਆਇੰਟ ਐਕਸ਼ਨ ਕਮੇਟੀ ਦੇ ਬੁਲਾਰੇ ਰਾਜ ਕੁਮਾਰ, ਬਿਕਰਮ ਗੋਇਲ ਤੇ ਮਨਜੀਤ ਸਿੰਘ ਨੇ ਕਿਹਾ ਕਿ ਕਿ ਕਰਮਚਾਰੀਆਂ ਦੀਆਂ 36 ਮਹੀਨੇ ਦੀਆਂ ਤਨਖਾਹਾਂ ਜਾਰੀ ਨਾ ਕੀਤੀਆਂ ਤੇ ਖ਼ੁਦਕੁਸ਼ੀ ਕਰਨ ਵਾਲੇ ਕਲਰਕ ਦਵਿੰਦਰ ਸਿੰਘ ਦੀ ਪਤਨੀ ਨੂੰ ਨੌਕਰੀ ਨਾ ਦਿੱਤੀ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।