ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 8 ਨਵੰਬਰ
ਇੱਥੋਂ ਨੇੜਲੇ ਪਿੰਡ ਲੱਡਾ ਵਿਖੇ ਕਿਸਾਨ ਜਗਰੂਪ ਸਿੰਘ ਹੇਅਰ ਦੇ ਡੇਅਰੀ ਫਾਰਮ ਵਿੱਚ ਫੈਲੀ ਮਹਾਂਮਾਰੀ ਕਾਰਨ ਪਸ਼ੂਆਂ ਦੇ ਮਰਨ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਅੱਜ ਬਿਮਾਰੀ ਫੈਲਣ ਦੇ ਤੀਜੇ ਦਿਨ ਇਥੇ ਦੋ ਹੋਰ ਪਸ਼ੂਆਂ ਦੀ ਮੌਤ ਹੋ ਗਈ। ਡੇਅਰੀ ਫਾਰਮ ਦੇ ਮਾਲਕ ਦੱਸਿਆ ਕਿ ਮਰਨ ਵਾਲੇ ਪਸ਼ੂਆਂ ਦੀ ਗਿਣਤੀ ਹੁਣ 14 ਹੋ ਗਈ ਹੈ ਅਤੇ ਉਸ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ। ਉਸ ਨੇ ਦੱਸਿਆ ਕਿ ਡਾਕਟਰਾਂ ਅਨੁਸਾਰ 22 ਦੇ ਕਰੀਬ ਹੋਰ ਪਸ਼ੂਆਂ ਦੀ ਸਥਿਤੀ ਅਜੇ ਗੰਭੀਰ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਰਵੀ ਕੁਮਾਰ ਗਾਭਾ ਨੇ ਦੱਸਿਆ ਕਿ ਸੈਂਪਲਾਂ ਦੀ ਰਿਪੋਰਟ ਆਉਣ ਉਪਰੰਤ ਹੀ ਅਸਲ ਬਿਮਾਰੀ ਦਾ ਕਾਰਨ ਪਤਾ ਲੱਗ ਸਕੇਗਾ।