ਲਹਿਰਾਗਾਗਾ: ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਪੁੱਤਰ ਈਮਾਨ ਸਿੰਘ ਮਾਨ ਨੂੰ ਸ਼ਹੀਦਾਂ ਬਾਰੇ ਤਿੱਖੇ ਬਿਆਨ ਦੇਣੇ ਸੋਭਦੇ ਨਹੀਂ ਅਤੇ ਨਾ ਹੀ ਸ਼ਹੀਦਾਂ ਉੱਤੇ ਅਜਿਹਾ ਸ਼ੱਕ ਕਰਨਾ ਸੋਭਦਾ ਹੈ। ਸ਼ਹੀਦ ਭਗਤ ਸਿੰਘ ਨੂੰ ਅਤਿਵਾਦੀ ਕਹਿਣਾ ਜਾਂ ਉਨ੍ਹਾਂ ਦੀਆਂ ਫੋਟੋਆਂ ਸਿੱਖ ਅਜਾਇਬ ਘਰਾਂ ’ਚੋਂ ਉਤਾਰਨ ਵਰਗੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ। ਉਨ੍ਹਾਂ ਕਾਂਗਰਸੀ ਆਗੂ ਸੋਨੀਆ ਗਾਂਧੀ ਵੱਲੋਂ ਈਡੀ ਸਾਹਮਣੇ ਪੇਸ਼ ਹੋਣ ’ਤੇ ਕਾਂਗਰਸੀਆਂ ਵੱਲੋਂ ਸੱਤਿਆਗ੍ਰਹਿ ਦੀਆਂ ਗੱਲਾਂ ਕਰਨ ਸਬੰਧੀ ਕਿਹਾ, ਕਿ ਈਡੀ ਸਿਰਫ਼ ਪੁੱਛਗਿੱਛ ਕਰ ਰਿਹਾ ਹੈ, ਕਾਰਵਾਈ ਨਹੀਂ, ਈਡੀ ਪੁੱਛਗਿੱਛ ਤਾਂ ਜਿਸ ਕਿਸੇ ਤੋਂ ਵੀ ਮਰਜ਼ੀ ਕਰ ਸਕਦਾ ਹੈ। -ਪੱਤਰ ਪ੍ਰੇਰਕ