ਮਾਲੇਰਕੋਟਲਾ: ਐਂਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਸਬ-ਯੂਨਿਟ ਲਸੋਈ ਦੀ ਚੋਣ, ਮੰਡਲ ਕਮੇਟੀ ਦੀ ਨਿਗਰਾਨੀ ਹੇਠ 66 ਕੇਵੀ ਗਰਿੱਡ ਲਸੋਈ ਵਿਚ ਹੋਈ। ਜਥੇਬੰਦੀ ਦੇ ਸੂਬਾ ਚੋਣ ਨੋਟੀਫਿਕੇਸ਼ਨ ਅਨੁਸਾਰ ਤਹਿ ਕੀਤੇ ਗਏ ਚੋਣ ਪ੍ਰੋਗਰਾਮ ਅਨੁਸਾਰ ਸਬ-ਯੂਨਿਟ ਲਸੋਈ ਦਾ ਮੈਂਬਰਸ਼ਿਪ ਰਿਕਾਰਡ ਅਤੇ ਫੰਡ ਦਾ ਹਿਸਾਬ ਚੈਕ ਕੀਤਾ ਗਿਆ। ਇਸ ਉਪਰੰਤ ਸੱਤ ਮੈਂਬਰੀ ਕਮੇਟੀ ਦੀ ਆਮ ਸਹਿਮਤੀ ਨਾਲ ਚੋਣ ਕੀਤੀ ਗਈ, ਜਿਸ ਵਿੱਚ ਪ੍ਰਧਾਨ ਗੁਰਮੀਤ ਸਿੰਘ, ਗੁਰਸ਼ਰਨ ਸਿੰਘ ਸੀਨੀਅਰ ਮੀਤ ਪ੍ਰਧਾਨ, ਕ੍ਰਿਸ਼ਨ ਸਿੰਘ ਮੀਤ ਪ੍ਰਧਾਨ, ਗੁਰਧਿਆਨ ਸਿੰਘ ਸਕੱਤਰ, ਬਰਿੰਦਰ ਸਿੰਘ ਸਹਾਇਕ ਸਕੱਤਰ, ਜਗਸੀਰ ਸਿੰਘ ਖ਼ਜ਼ਾਨਚੀ ਅਤੇ ਗੁਰਪ੍ਰੀਤ ਸਿੰਘ ਜਥੇਬੰਦਕ ਸਕੱਤਰ ਚੁਣੇ ਗਏ। -ਨਿੱਜੀ ਪੱਤਰ ਪ੍ਰੇਰਕ