ਮੁਕੰਦ ਸਿੰਘ ਚੀਮਾ
ਸੰਦੌੜ, 20 ਫਰਵਰੀ
ਰਾੜਾ ਸਾਹਿਬ ਸੰਪਰਦਾਇ ਦੇ ਬਾਨੀ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਈਸ਼ਰਸਰ ਸਾਹਿਬ ਪੁਲ ਕਲਿਆਣ ਵਿਖੇ ਸਾਲਾਨਾ ਪੰਜ ਰੋਜ਼ਾ ਗੁਰਮਿਤ ਸਮਾਗਮ ਸ਼ਰਧਾ ਅਤੇ ਸਤਿਕਾਰ ਦੇ ਨਾਲ ਕਰਵਾਇਆ ਗਿਆ। ਸਮਾਗਮ ਵਿਚ ਰਾੜਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਨੇ ਸੰਗਤਾਂ ਦੇ ਨਾਲ ਗੁਰਇਤਿਹਾਸ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੁਨੀਆਂ ਦਾ ਨਿਵੇਕਲਾ ਧਰਮ ਹੈ, ਜੋ ਸਰਬਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੋਇਆ ਸਮੁੱਚੀ ਲੋਕਾਈ ਦੇ ਭਲੇ ਦੀ ਗੱਲ ਕਰਦਾ ਹੈ। ਇਸ ਮੌਕੇ ਬਾਬਾ ਰੋਸ਼ਨ ਸਿੰਘ, ਰਣਧੀਰ ਸਿੰਘ, ਬਾਬਾ ਅਜਵਿੰਦਰ ਸਿੰਘ, ਸੰਤ ਜਸਦੇਵ ਸਿੰਘ ਲੋਹਟਬੱਦੀ, ਬਾਬਾ ਮੋਹਣ ਸਿੰਘ, ਬਾਬਾ ਅਵਤਾਰ ਸਿੰਘ ਮਹੋਲੀ ਖੁਰਦ, ਬਾਬਾ ਪ੍ਰੇਮ ਸਿੰਘ ਕਲਿਆਣ, ਬਾਬਾ ਗੁਰਸੇਵਕ ਸਿੰਘ ਕਲਿਆਣ, ਕੁਲਵੰਤ ਸਿੰਘ, ਬਲਵੰਤ ਸਿੰਘ, ਗੁਰਬਖਸ ਸਿੰਘ ਕਲਿਆਣ, ਅਵਤਾਰ ਸਿੰਘ, ਭੁਪਿੰਦਰ ਸਿੰਘ ਕਲਿਆਣ, ਗੁਰਮੁੱਖ ਸਿੰਘ ਗਰੇਵਾਲ, ਹਰਦੇਵ ਸਿੰਘ ਪੱਪੂ ਕਲਿਆਣ, ਸਵਰਨ ਸਿੰਘ ਫਰਵਾਲੀ, ਮਨਜੀਤ ਸਿੰਘ ਫਰਵਾਲੀ, ਜਗਦੇਵ ਸਿੰਘ, ਬਹਾਦਰ ਸਿੰਘ ਕਲਿਆਣ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।