ਪੱਤਰ ਪ੍ਰੇਰਕ
ਲਹਿਰਾਗਾਗਾ, 28 ਜੁਲਾਈ
ਦੇਸ਼ ਦੇ 75 ਸਾਲਾ ਆਜ਼ਾਦੀ ਦਿਵਸ ਦੇ ਮਹਾਉਤਸਵ ਨੂੰ ਸਮਰਪਿਤ ਬਲਾਕ ਪੱਧਰੀ ਵਿਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਲਹਿਰਾ ਗਾਗਾ ਪਿੰਡ ਵਿੱਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਸੈਂਟਰਾਂ ਵਿੱਚੋਂ ਜਿੱਤ ਕੇ ਆਏ ਬੱਚਿਆਂ ਨੇ ਹਿੱਸਾ ਲਿਆ। ਸੁੰਦਰ ਲਿਖਾਈ ਵਿੱਚ ਗੁਰਜੋਤ ਕੌਰ ਗਾਗਾ ਨੇ ਪਹਿਲਾ, ਨਵਦੀਪ ਕੌਰ ਸੰਗਤਪੁਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸੁਪਰੀਆ ਢੰਡਿਆਲ ਨੇ ਪਹਿਲਾ, ਖੁਸ਼ਪ੍ਰੀਤ ਕੌਰ ਸੰਗਤਪੁਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕੋਲਾਜ ਮੇਕਿੰਗ ਵਿੱਚ ਅੰਮ੍ਰਿਤ ਸਿੰਘ ਲਹਿਰਾਗਾਗਾ ਨੇ ਪਹਿਲਾ, ਨਵਦੀਪ ਕੌਰ ਸੰਗਤਪੁਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਲੋਗਨ ਲਿਖਣ ਵਿੱਚ ਮਨਜੋਤ ਕੌਰ ਲਹਿਰਾਗਾਗਾ (ਕੁੜੀਆਂ) ਨੇ ਪਹਿਲਾ, ਪ੍ਰੀਤ ਕੌਰ ਭਾਈਕੀ ਪਸ਼ੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਉਚਾਰਨ ਵਿੱਚੋਂ ਹੁਸਨਪ੍ਰੀਤ ਕੌਰ ਸ਼ਾਦੀਹਰੀ ਨੇ ਪਹਿਲਾ, ਮਨਵੀਰ ਸਿੰਘ ਕਾਲਬੰਜਾਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕੋਰੀਓਗ੍ਰਾਫ਼ੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਲਹਿਲ ਕਲਾਂ ਨੇ ਪਹਿਲਾ, ਸਰਕਾਰੀ ਪ੍ਰਾਇਮਰੀ ਸਕੂਲ ਲਹਿਰਾ (ਕੰਨਿਆ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਕਿੱਟ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸੰਗਤਪੁਰਾ ਨੇ ਪਹਿਲਾ, ਸਰਕਾਰੀ ਪ੍ਰਾਇਮਰੀ ਸਕੂਲ ਕਾਲਬੰਜਾਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਜੇਤੂ ਬੱਚਿਆਂ ਨੂੰ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਅੰਤਰ-ਸਕੂਲ ਮੁਕਾਬਲੇ: ਪਾਇਨੀਅਰ ਸਕੂਲ ਨੇ ਮੱਲਾਂ ਮਾਰੀਆਂ
ਅਮਰਗੜ੍ਹ (ਪੱਤਰ ਪ੍ਰੇਰਕ): ਪਾਇਨੀਅਰ ਸਕੂਲ ਗੱਜਣਮਾਜਰਾ ਦੇ ਵਿਦਿਆਰਥੀਆਂ ਨੇ ਸਹੋਦਿਆ ਸਕੂਲਾਂ ਵੱਲੋਂ ਕਰਵਾਈ ਗਈ ਅੰਤਰ-ਸਕੂਲ ਪ੍ਰਤੀਯੋਗਤਾ ਵਿੱਚ ਮੱਲਾਂ ਮਾਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ ਦੱਸਿਆ ਕਿ ਪਾਇਨੀਅਰ ਦੇ ਵਿਦਿਆਰਥੀਆਂ ਨੇ ਸਾਇੰਸ ਮੇਲੇ ਵਿੱਚ ਦੋ ਵਿਦਿਆਰਥਣਾਂ ਰਿਸ਼ਮਪ੍ਰੀਤ ਕੌਰ ਨੇ ਪਹਿਲਾ ਤੇ ਬਲਰਾਜ ਸਿੰਘ ਨੇ ਤੀਸਰਾ ਅਤੇ ਯੋਗ ਮੁਕਾਬਲੇ ਵਿੱਚ ਅਕਮ ਸ਼ਮਸ਼ਾਦ ਅਤੇ ਗੁਰਮੁਖਜੋਤ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਨੇ ਕਿਹਾ ਕਿ ਜੋ ਵਿਦਿਆਰਥੀ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ, ਉਹ ਹੀ ਮੱਲਾਂ ਮਾਰਨ ਦੇ ਸਮਰਥ ਬਣਦੇ ਹਨ। ਇਸ ਮੌਕੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।