ਲਹਿਰਾਗਾਗਾ: ਇੱਥੇ ਵਿਦਿਆ ਰਤਨ ਕਾਲਜ ਵਿੱਚ ਫਰੈਸ਼ਰ ਪਾਰਟੀ ਕੀਤੀ ਗਈ। ਇਸ ਮੌਕੇ ਮੁਕਾਬਲਿਆਂ ਵਿੱਚ ਹਰਮਨਦੀਪ ਕੌਰ ਮਿਸ ਫਰੈਸ਼ਰ ਚੁਣੀ ਗਈ, ਇਸ ਤੋਂ ਇਲਾਵਾ ਨਵਨੀਤ ਕੌਰ ਫਸਟ ਰਨਰਅਪ, ਪ੍ਰਿਯਾ ਬੈਸਟ ਪ੍ਰੋਫਾਰਮਰ, ਅਰਪਿਤਾ ਮਿਸ ਟੇਲੈਂਟਡ, ਸੰਜਨਾ ਮਿਸ ਬਿਊਟੀਫੁੱਲ, ਦੀਕਸ਼ਾ ਸ਼ਰਮਾ ਮਿਸ ਚਾਰਮਿੰਗ, ਸਲੋਨੀ ਮਿਸ ਵੈੱਲਡਰੈੱਸ ਨੇ ਜੇਤੂ ਟੈਗ ਪ੍ਰਾਪਤ ਕੀਤੇ। ਇਸ ਮੌਕੇ ਪਾਰਟੀ ਦੀ ਹੋਸਟ ਮੈਡਮ ਮੰਜੂ ਬਾਲਾ ਨੇ ਪ੍ਰੋਗਰਾਮ ਵਿਚ ਖੂਬ ਰੰਗ ਬੰਨ੍ਹਿਆ। ਜੇਤੂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਡਾ. ਮਨਦੀਪ ਸ਼ਰਮਾ ਤੇ ਮੁੱਖ ਮਹਿਮਾਨ ਸ੍ਰੀਮਤੀ ਸ਼ੈਲਜਾ ਅਗਰਵਾਲ ਨੇ ਵਿਸ਼ੇਸ਼ ਸਨਮਾਨ ਅਤੇ ਵਧਾਈ ਦਿੱਤੀ। ਇਸ ਮੌਕੇ ਕਾਲਜ ਦੇ ਚੇਅਰਮੈਨ ਚੈਰੀ ਗੋਇਲ ਤੇ ਐੱਮਡੀ ਹਿਮਾਂਸ਼ੂ ਗਰਗ ਨੇ ਨਵੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਜੇਤੂ ਬੱਚਿਆਂ ਨੂੰ ਵੀ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਵਿੱਦਿਆ ਰਤਨ ਕਾਲਜ ਖੇਡਾਂ, ਸੱਭਿਆਚਾਰ ਅਤੇ ਪੜ੍ਹਾਈ ਵਿੱਚ ਹਮੇਸ਼ਾ ਅੱਵਲ ਰਹਿੰਦਾ ਹੈ। -ਪੱਤਰ ਪ੍ਰੇਰਕ