ਸਾਬਕਾ ਕੌਂਸਲ ਪ੍ਰਧਾਨ ਨੀਟੂ ਨੇ ਬੀਬੀ ਭੱਠਲ ਨਾਲੋਂ ਤੋੜ-ਵਿਛੋੜਾ ਕੀਤਾ

ਸਾਬਕਾ ਕੌਂਸਲ ਪ੍ਰਧਾਨ ਨੀਟੂ ਨੇ ਬੀਬੀ ਭੱਠਲ ਨਾਲੋਂ ਤੋੜ-ਵਿਛੋੜਾ ਕੀਤਾ

ਸਾਬਕਾ ਕੌਂਸਲ ਪ੍ਰਧਾਨ ਮਹੇਸ਼ ਸ਼ਰਮਾ ਨੀਟੂ ਮੀਡੀਆ ਨੂੰ ਸੰਬੋਧਨ ਕਰਦੇ ਹੋਏ।

ਪੱਤਰ ਪ੍ਰੇਰਕ

ਲਹਿਰਾਗਾਗਾ, 28 ਜਨਵਰੀ

ਪਿਛਲੇ ਤਿੰਨ ਦਹਾਕੇ ਤੋਂ ਕਾਂਗਰਸ ਨੂੰ ਪ੍ਰਫੁੱਲਿਤ ਕਰਨ ਵਾਲੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਹੇਸ਼ ਸਰਮਾ ਨੀਟੂ ਨੇ ਹਲਕਾ ਕਾਂਗਰਸ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨਾਲੋਂ ਤੋੜ-ਵਿਛੋੜਾ ਕਰਨ ਦਾ ਫੈਸਲਾ ਕੀਤਾ।

ਅੱਜ ਇੱਥੇ ਪ੍ਰੈਸ ਕਾਨਫਰੰਸ ’ਚ ਸੰਬੋਧਨ ਕਰਦਿਆਂ ਸ਼ਰਮਾ ਨੇ ਕਿਹਾ ਕਿ ਬੀਬੀ ਭੱਠਲ ਵੱਲੋਂ ਸਬ ਡਿਵੀਜ਼ਨ ਹਸਪਤਾਲ ਅਮਲੀ ਰੂਪ ’ਚ ਨਾ ਬਣਾਉਣ, ਗੈਰ-ਤਕਨੀਕੀ ਸੀਵਰੇਜ ਪਾਉਣ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ, ਗੰਦੇ ਪਾਣੀ ਦੇ ਨਿਕਾਸੀ ਪ੍ਰਬੰਧ ਨਾ ਸੁਧਾਰਨ, ਸ਼ਹਿਰ ਦਾ ਵਿਕਾਸ ਨਾ ਕਰਵਾਉਣ ਕਰਕੇ ਇੱਥੋਂ ਲੋਕ ਲਹਿਰਾਗਾਗਾ ਤੋਂ ਪਲਾਇਨ ਕਰ ਰਹੇ ਹਨ। ਉਨ੍ਹਾਂ ਨਗਰ ਕੌਂਸਲ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਦੱਸਿਆ। ਉਨ੍ਹਾਂ ਕਿਹਾ ਕਿ ਬੀਬੀ ਭੱਠਲ ਪਿੰਡ ਵਾਸੇ ਪਾਸੇ ਜਲਘਰ ਬਣਾ ਨਹੀਂ ਸਕੀ ਜਿਸ ਦਾ ਖਮਿਆਜ਼ਾ ਸ਼ਹਿਰੀਆਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਬਾਬਾ ਭੱਠਲ ਕਾਲਜ ਦੇ ਕਰਮਚਾਰੀਆਂ ਦੀ 32 ਮਹੀਨੇ ਦੀ ਤਨਖਾਹ ਦੇਣ, ਲਹਿਰਾਗਾਗਾ ’ਚ ਮੈਡੀਕਲ ਕਾਲਜ ਖੋਲ੍ਹਣ ,ਬੱਸ ਸਹੂਲਤਾਂ ਵਧਾਉਣ ਵਰਗੇ ਅਹਿਮ ਮਸਲਿਆਂ ਬਾਰੇ ਭਰੋਸੇ ਮਗਰੋਂ ਸੋਚ ਵਿਚਾਰ ਕੇ ਕਿਸੇ ਰਾਜਨੀਤੀ ’ਚ ਸ਼ਾਮਲ ਹੋ ਸਕਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All