ਨਿਜੀ ਪੱਤਰ ਪ੍ਰੇਰਕ
ਸੰਗਰੂਰ, 29 ਮਈ
ਕੁੱਲ ਹਿੰਦ ਕਿਸਾਨ ਫੈਡਰੇਸ਼ਨ ਇਕਾਈ ਪੰਜਾਬ ਦਾ ਕਾਫ਼ਲਾ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਸੰਘਰਸ਼ ਦੀ ਮਜ਼ਬੂਤੀ ਲਈ ਅੱਜ ਖਨੌਰੀ ਤੋਂ ਦਿੱਲੀ ਦੇ ਟਿਕਰੀ ਬਾਰਡਰ ਲਈ ਰਵਾਨਾ ਹੋਇਆ ਜਿਸ ਦੀ ਅਗਵਾਈ ਐਡਵੋਕੇਟ ਕਿਰਨਜੀਤ ਸਿੰਘ ਸੇਖੋਂ, ਗੁਰਨਾਮ ਸਿੰਘ ਬਾਲਦ ਕਲਾਂ, ਮੰਗਤ ਰਾਮ ਲੌਂਗੋਵਾਲ, ਨਰੰਜਣ ਸਿੰਘ ਸਫ਼ੀਪੁਰ, ਗੁਰਮੇਲ ਸਿੰਘ, ਪ੍ਰੇਮ ਸਿੰਘ ਗੁੜਥਲੀ, ਰਾਮ ਸਿੰਘ ਸਮੂਰਾਂ ਅਤੇ ਗੁਰਤੇਜ ਸਿੰਘ ਜਨਾਲ ਨੇ ਕੀਤੀ।