ਦਿੱਲੀ ਧਰਨੇ ਲਈ ਕਿਸਾਨਾਂ ਵੱਲੋਂ ਜੰਗੀ ਪੱਧਰ ’ਤੇ ਤਿਆਰੀਆਂ

ਦਿੱਲੀ ਧਰਨੇ ਲਈ ਕਿਸਾਨਾਂ ਵੱਲੋਂ ਜੰਗੀ ਪੱਧਰ ’ਤੇ ਤਿਆਰੀਆਂ

ਰਮੇਸ਼ ਭਾਰਦਵਾਜ

ਲਹਿਰਾਗਾਗਾ, 24 ਨਵੰਬਰ

ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰਿਲਾਇੰਸ ਪੰਪ ਲੇਹਲ ਖੁਰਦ ਅੱਗੇ ਦਿੱਤਾ ਜਾ ਰਿਹਾ ਧਰਨਾ 55ਵੇਂ ਦਿਨ ’ਚ ਸ਼ਾਮਲ ਹੋ ਗਿਆ। 26-27 ਨਵੰਬਰ ਨੂੰ ਦਿੱਲੀ ’ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਜਾਣ ਕਾਰਨ ਪ੍ਰਧਾਨ ਮੰਤਰੀ ਅਤੇ ਕਾਰਪੋਰੇਟਰਾਂ ਖ਼ਿਲਾਫ਼ ਪੈਟਰੋਲ ਪੰਪਾਂ ’ਤੇ ਧਰਨੇ ਸੰਕੇਤਕ ਤੌਰ ’ਤੇ ਲਾਗੂ ਰਹਿਣਗੇ।

ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਬਲਾਕ ਪ੍ਰਧਾਨ ਧਰਮਿੰਦਰ ਸਿੰਘ, ਹਰਜੀਤ ਸਿੰਘ ਅਤੇ ਬਹਾਦਰ ਸਿੰਘ ਭੁਟਾਲ ਨੇ ਦੱਸਿਆ ਕਿ ਪੂਰੇ ਬਲਾਕ ’ਚ ਕਿਸਾਨ ਜਗਾਓ-ਖੇਤ ਬਚਾਓ ਮਹਿੰਮ ਅਧੀਨ ਦਿੱਲੀ ਚਲੋਂ ਸੰਘਰਸ਼ ਦੇ ਰਾਹਗੀਰਾਂ ਲਈ ਬਲਾਕ ਦੀਆਂ 12 ਟਰਾਲੀਆਂ ਰਾਸ਼ਨ, ਲੱਕੜ, ਗੈਸ ਚੁੱਲੇ ਲੈ ਕੇ ਖਨੌਰੀ ਨੇੜੇ ਲਾਏ ਜਾਣ ਵਾਲੇ ਲੰਗਰ ’ਚ ਪਹੁੰਚ ਚੁੱਕੀਆਂ ਹਨ ਤਾਂ ਜੋ ਅੱਜ ਤੋਂ ਹੀ ਦਿੱਲੀ ਦੇ ਰਾਹਗੀਰਾਂ ਲਈ ਲੰਗਰ, ਚਾਹ ਪਾਣੀ ਦਾ ਪ੍ਰਬੰਧ ਚਾਲੂ ਕੀਤਾ ਜਾ ਸਕੇ। ਲਹਿਰਾਗਾਗਾ ਧਰਨੇ ਨੂੰ ਕਿਸਾਨ ਆਗੂ ਕਰਨੈਲ ਗਨੋਟਾ, ਰਾਮ ਸਿੰਘ ਨੰਗਲਾ, ਗੁਰਚਰਨ ਸਿੰਘ ਖੋਖਰ, ਸੂਬਾ ਸਿੰਘ ਸੰਗਤਪੁਰਾ ਨੇ ਹਰਿਆਣਾ ’ਚ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਆਲੋਚਨਾ ਕੀਤੀ।

ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ):ਕਿਸਾਨ ਜਥੇਬੰਦੀਆਂ ਵੱਲੋਂ 26 ਨਵੰਬਰ ਨੂੰ ਦਿੱਲੀ ਵਿਖੇ ਧਰਨੇ ਦੇ ਦਿੱਤੇ ਗਏ ਸੱਦੇ ਪ੍ਰਤੀ ਕਿਸਾਨਾਂ ਵਿੱਚ ਉਤਸ਼ਾਹ ਹੈ। ਇਥੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਸਮੇਤ ਬਲਾਕ ਦੇ ਸਾਰੇ ਪਿੰਡਾਂ ਵਿੱਚ ਕਿਸਾਨ ਜਥੇਬੰਦੀਆਂ ਨੇ ਮੀਟਿੰਗਾਂ ,ਰੈਲੀਆਂ ਅਤੇ ਜਾਗੋ ਰਾਹੀਂ ਕਿਸਾਨਾਂ ਨੂੰ ਦਿੱਲੀ ਧਰਨੇ ਵਿੱਚ ਸ਼ਾਮਲ ਹੋਣ ਲਈ ਲਾਮਬੰਦ ਕੀਤਾ ਜਾ ਰਿਹਾ ਹੈ।

ਭਵਾਨੀਗੜ੍ਹ ਦੀ ਚਹਿਲਾਂ ਪੱਤੀ ਵਿਖੇ ਭਾਕਿਯੂ ਡਕੌਂਦਾ ਦੇ ਪ੍ਰਧਾਨ ਰਾਮ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਦਿੱਲੀ ਧਰਨੇ ਵਿੱਚ ਜਾਣ ਦੀ ਤਿਆਰੀ ਮੁਕੰਮਲ ਕਰ ਲਈ ਹੈ। ਘਰਾਚੋਂ ਵਿਖੇ ਭਾਕਿਯੂ ਉਗਰਾਹਾਂ ਦੇ ਆਗੂ ਮਨਜੀਤ ਸਿੰਘ ਘਰਾਚੋਂ ਤੇ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਮੋਰਚੇ ਮੱਲ ਲਏ ਹਨ। ਕਿਸਾਨ ਆਗੂ ਗੁਰਮੀਤ ਸਿੰਘ ਭੱਟੀਵਾਲ, ਜਗਤਾਰ ਸਿੰਘ ਕਾਲਾਝਾੜ, ਗੁਰਮੀਤ ਸਿੰਘ ਕਪਿਆਲ ਅਤੇ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਨੇ ਕਿਹਾ ਕਿ ਦਿੱਲੀ ਧਰਨਾ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਵੇਗਾ।

ਬਰਨਾਲਾ(ਪ੍ਰਸ਼ੋਤਮ ਬੱਲੀ): ਇਥੇ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਕੀਤੇ ਸਾਂਝੇ ਕਿਸਾਨ ਸੰਘਰਸ਼ ਦੇ 55ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਬਾਬੂ ਸਿੰਘ ਖੁੱਡੀਕਲਾਂ, ਦਰਸ਼ਨ ਸਿੰਘ ਮਹਿਤਾ, ਗੁਰਚਰਨ ਸਿੰਘ, ਸੰਪੂਰਨ ਸਿੰਘ, ਕਰਨੈਲ ਸਿੰਘ ਗਾਂਧੀ, ਦਰਸ਼ਨ ਸਿੰਘ ਸਹਿਜੜਾ, ਪਰਮਜੀਤ ਕੌਰ ਠੀਕਰੀਵਾਲ, ਨਿਰਭੈ ਸਿੰਘ ਛੀਨੀਵਾਲਕਲਾਂ, ਪਵਿੱਤਰ ਸਿੰਘ ਲਾਲੀ,ਗੁਰਮੇਲ ਰਾਮ ਸ਼ਰਮਾ, ਗੁਰਬਖਸ਼ ਸਿੰਘ, ਚਮਕੌਰ ਸਿੰਘ ਅਸਪਾਲਕਲਾਂ, ਚਰਨਜੀਤ ਕੌਰ ਨੇ ਕਿਹਾ ਕਿ ਅੱਜ ਦੇ ਦਿਨ 24 ਨਵੰਬਰ 1675 ਨੂੰ ਨੌਵੇਂ ਗੁਰੂ ਤੇਗ ਬਹਾਦਰ ਨੂੰ ਔਰੰਗਜੇਬ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਸੀ।

ਹੁਣ ਦੇ ਮੋਦੀ-ਸ਼ਾਹ ਰੂਪੀ ਔਰੰਗਜ਼ੇਬ ਵੀ ਮੁਲਕ ਭਰ ਦੇ ਕਿਸਾਨਾਂ ਕੋਲੋਂ ਖੇਤੀ ਕਾਨੂੰਨ ਉੱਪਰ ਜਬਰੀ ਮੋਹਰ ਲਗਵਾਉਣਾ ਚਾਹੁੰਦੇ ਹਨ। ਇਸ ਮੌਕੇ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਈਨਾ, ਅਮਰਜੀਤ ਸਿੰਘ ਮਹਿਲਖੁਰਦ, ਪਰਮਿੰਦਰ ਸਿੰਘ ਹੰਢਿਆਇਆ, ਅਜਮੇਰ ਸਿੰਘ ਕਾਲਸਾਂ, ਗਗਨਦੀਪ ਕੌਰ, ਗੁਰਬੀਰ ਕੌਰ, ਮੇਜਰ ਸਿੰਘ ਸੰਘੇੜਾ, ਸੁਖਵਿੰਦਰ ਕੌਰ, ਸਿੰਦਰਪਾਲ ਕੌਰ, ਮੁਖਤਿਆਰ ਸਿੰਘ, ਰਤਨ ਲਾਲ, ਸ਼ਿੰਗਾਰਾ ਸਿੰਘ, ਮੇਲਾ ਸਿੰਘ ਕੱਟੂ ਨੇ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All