ਰਮੇਸ਼ ਭਾਰਦਵਾਜ
ਲਹਿਰਾਗਾਗਾ, 16 ਅਪਰੈਲ
ਪੰਜਾਬ ਡਿੱਪੂ ਹੋਲਡਰ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਆਪਣੇ ਸਾਥੀਆਂ ਨਾਲ ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਮੰਗ ਪੱਤਰ ਰਾਹੀਂ ਡਿੱਪੂ ਹੋਲਡਰਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਸਬੰਧੀ ਜਾਣੂ ਕਰਵਾਇਆ।
ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਸੰਭੂ ਗੋਇਲ ਤੇ ਸੂਬਾਈ ਪ੍ਰਧਾਨ ਕਾਂਝਲਾ ਨੇ ਸਰਕਾਰ ਦੇ ਧਿਆਨ ’ਚ ਲਿਆਂਦਾ ਕਿ ਪੰਜਾਬ ਦੇ 25000 ਡਿੱਪੂ ਹੋਲਡਰਾਂ ਦੇ ਨਿਗੂਣੇ ਕਮਿਸ਼ਨ ਅਤੇ ਪੀਐੱਮ ਸਕੀਮ ਦੀ ਵੰਡੀ ਕਣਕ ਦਾ ਕਮਿਸ਼ਨ ਅਜੇ ਤੱਕ ਨਾ ਮਿਲਣ ਕਾਰਨ ਚੁੱਲ੍ਹੇ ਠੰਢੇ ਪੈਣ ਕਿਨਾਰੇ ਹਨ।
ਇਸ ਮੌਕੇ ਖੁਰਾਕ ਅਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਜਥੇਬੰਦੀ ਨੂੰ 19 ਅਪਰੈਲ ਚੰਡੀਗੜ੍ਹ ਵਿੱਚ ਪਹੁੰਚ ਕੇ ਆਪਣੀਆਂ ਮੰਗਾਂ ਮੁਸ਼ਕਲਾਂ ਦੱਸਣ ਲਈ ਕਿਹਾ ਹੈ। ਜਿਸ ਤੋਂ ਸਮੂਹ ਡਿੱਪੂ ਹੋਲਡਰਾਂ ਦੀਆਂ ਆਸ ਨੂੰ ਬੂਰ ਪੈਣ ਦੀ ਸੰਭਾਵਨਾ ਹੈ।