ਦਲਿਤ ਭਾਈਚਾਰੇ ਨੇ ਨਜ਼ੂਲ ਜ਼ਮੀਨ ’ਤੇ ਲਾਲ ਝੰਡਾ ਲਹਿਰਾਇਅਆ

ਦਲਿਤ ਭਾਈਚਾਰੇ ਨੇ ਨਜ਼ੂਲ ਜ਼ਮੀਨ ’ਤੇ ਲਾਲ ਝੰਡਾ ਲਹਿਰਾਇਅਆ

ਜ਼ਮੀਨ ’ਤੇ ਆਪਣਾ ਹੱਕ ਜਤਾਉਂਦਾ ਹੋਇਆ ਦਲਿਤ ਭਾਈਚਾਰਾ।

ਗੁਰਦੀਪ ਸਿੰਘ ਲਾਲੀ

ਸੰਗਰੂਰ, 27 ਮਈ

ਪਿੰਡ ਦੇਹ ਕਲਾਂ ਵਿੱਚ ਐਸ.ਸੀ. ਭਾਈਚਾਰੇ ਦੇ ਲੋਕਾਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪਿੰਡ ਦੀ 14 ਬਿਘੇ ਨਜ਼ੂਲ ਜ਼ਮੀਨ ਉਪਰ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ ਤੇ ਜ਼ਮੀਨ ਵਿਚ ਤੰਬੂ ਲਗਾ ਕੇ ਲਾਲ ਝੰਡਾ ਲਹਿਰਾ ਦਿੱਤਾ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ੋਨਲ ਆਗੂ ਪਰਮਜੀਤ ਲੌਂਗੋਵਾਲ ਅਤੇ ਪਿੰਡ ਆਗੂ ਦਾਰੀ ਸਿੰਘ ਨੇ ਦੱਸਿਆ ਕਿ ਇਹ ਨਜ਼ੂਲ ਜ਼ਮੀਨ ਪਿੰਡ ਦੇ ਐੱਸ.ਸੀ. ਭਾਈਚਾਰੇ ਦੇ ਲੋਕਾਂ ਦੀ ਸੁਸਾਇਟੀ ਨੂੰ 1956 ਵਿਚ ਮਿਲੀ ਸੀ ਜਿਸ ਦੇ 17 ਮੈਂਬਰ ਹਨ। ਇਸ 14 ਬਿਘੇ ਜ਼ਮੀਨ ਉਪਰ ਇੱਕ ਵਿਅਕਤੀ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਇਕੱਠੇ ਹੋਏ ਐਸ.ਸੀ. ਭਾਈਚਾਰੇ ਦੇ ਲੋਕਾਂ ਨੇ ਆਪਣੇ ਹਿੱਸੇ ਦੀ ਨਜ਼ੂਲ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ ਹੈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਨਜ਼ੂਲ ਜ਼ਮੀਨ ਦੀ ਰਿਕਾਰਡ ਅਨੁਸਾਰ ਮਿਣਤੀ ਕਰਵਾ ਕੇ ਐੱਸ.ਸੀ. ਭਾਈਚਾਰੇ ਨੂੰ ਬਣਦਾ ਹੱਕ ਦਿੱਤਾ ਜਾਵੇ। ਇਸ ਮੌਕੇ ਪਿਆਰਾ ਸਿੰਘ ਦਿਲਦਾਰ, ਛਿੰਦਰਪਾਲ ਸਿੰਘ, ਜਗੀਰ ਸਿੰਘ, ਜੱਗਾ ਸਿੰਘ, ਮੁਖਤਿਆਰ ਕੌਰ ਤੇ ਮਨਜੀਤ ਕੌਰ ਆਦਿ ਸ਼ਾਮਲ ਸਨ। ਉਧਰ ਥਾਣਾ ਸਦਰ ਸੰਗਰੂਰ ਦੇ ਐੱਸਐੱਚਓ ਸਬ ਇੰਸਪੈਕਟਰ ਸੰਦੀਪ ਸਿੰਘ ਨੇ ਜ਼ਮੀਨ ਦੀ ਮਿਣਤੀ ਕਰਵਾ ਕੇ ਮਾਮਲਾ ਸੋਮਵਾਰ ਤੱਕ ਹੱਲ ਕਰਨ ਦਾ ਭਰੋਸਾ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All