ਪੱਤਰ ਪ੍ਰੇਰਕ
ਘਨੌਰ, 22 ਜਨਵਰੀ
ਹਲਕਾ ਘਨੌਰ ਤੋਂ ਕਾਂਗਰਸ ਦੇ ਉਮੀਦਵਾਰ ਮਦਨ ਲਾਲ ਜਲਾਲਪੁਰ ਵੱਲੋਂ ਅੱਜ ਰਾਜਪੁਰਾ ਦੀ ਅਮਰਦੀਪ ਕਲੋਨੀ ਨੇੜੇ ਆਪਣੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪਾਵਰਕੌਮ ਦੇ ਪ੍ਰਬੰਧਕੀ ਡਾਇਰੈਕਟਰ ਗਗਨਦੀਪ ਸਿੰਘ ਜੌਲੀ, ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਉਟਸਰ, ਚੇਅਰਮੈਨ ਅੱਛਰ ਸਿੰਘ, ਜਥੇਦਾਰ ਸੁਖਪਾਲ ਸਿੰਘ ਪਾਲਾ ਅਤੇ ਜਗਵਿੰਦਰ ਸਿੰਘ ਲੰਜਾ ਹਾਜ਼ਰ ਸਨ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੁਆਏ ਗਏ ਅਤੇ ਕਥਾ ਕੀਰਤਨ ਦਰਬਾਰ ਸਜਾਏ ਗਏ। ਜਲਾਲਪੁਰ ਨੇ ਲੋਕਾਂ ਤੋਂ ਵਿਕਾਸ ਦੇ ਅਧਾਰ ’ਤੇ ਸਮਰਥਨ ਦੀ ਮੰਗ ਕੀਤੀ।
ਹਰਮੀਤ ਪਠਾਣਮਾਜਰਾ ਨੇ ਚੋਣ ਦਫਤਰ ਖੋਲ੍ਹਿਆ
ਸਨੌਰ (ਖੇਤਰੀ ਪ੍ਰਤੀਨਿਧ): ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਅੱਜ ਸਨੌਰ ਵਿੱਚ ਆਪਣਾ ਚੋਣ ਦਫਤਰ ਖੋਲ੍ਹਿਆ ਗਿਆ। ਇਸ ਮੌਕੇ ਪਠਾਣਮਾਜਰਾ ਨੇ ਆਖਿਆ ਕਿ ਸੂਬੇ ’ਚ ‘ਆਪ’ ਇਕੋ-ਇਕ ਅਜਿਹੀ ਪਾਰਟੀ ਹੈ ਜਿਸ ਵੱਲੋਂ ਪੰਜਾਬ ਦੀ ਆਮ ਜਨਤਾ ਦੀ ਰਾਏ ਲੈ ਕੇ ਮੱਖ ਮੰਤਰੀ ਦੇ ਚਿਹਰੇ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ‘ਆਪ’ ਦੇ ਹੱਕ ਵਿੱਚ ਹਮਾਇਤ ਮੰਗੀ। ਇਸ ਮੌਕੇ ਬਲਦੇਵ ਸਿੰਘ ਦੇਵੀਗੜ੍ਹ, ਇੰਦਰਜੀਤ ਸਿੰਘ ਸੰਧੂ, ਬਲਜਿੰਦਰ ਸਿੰਘ ਢਿੱਲੋਂ, ਰਣਜੋਤ ਸਿੰਘ ਹਢਾਣਾ ਅਤੇ ਰਾਜਵੀਰ ਸਿੰਘ ਬ੍ਰਹਮ, ਸ਼ਹਿਰੀ ਪ੍ਰਧਾਨ ਸ਼ਾਮ ਸਿੰਘ ਸਨੌਰ, ਸਮਸ਼ੇਰ ਸਿੰਘ, ਰਕੇਸ਼ ਕੁਮਾਰ ਸਿੰਗਲਾ, ਪਾਲ ਧੰਜੂ, ਬਲਜੀਤ ਸਿੰਘ, ਹਰਭਜਨ ਸਿੰਘ ਹਾਂਡਾ, ਸ਼ਰਨਜੀਤ ਸਿੰਘ ਢਿੱਲੋਂ, ਮਨਜੀਤ ਕੌਰ ਤੇ ਪਰਮਜੀਤ ਕੌਰ ਹਾਜ਼ਰ ਸਨ।