ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਫਰਵਰੀ
ਵਿਧਾਨ ਸਭਾ ਚੋਣਾਂ ਲਈ ਪਟਿਆਲਾ ਜ਼ਿਲ੍ਹੇ ਦੇ ਅੱਠ ਹਲਕਿਆਂ ਲਈ ਅੱਜ ਨਾਮਜ਼ਦਗੀ ਪੱੱਤਰਾਂ ਦੀ ਵਾਪਸੀ ਮਗਰੋਂ 102 ਉਮੀਦਵਾਰ ਮੈਦਾਨ ’ਚ ਹਨ। ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਅਨੁਸਾਰ ਪਟਿਆਲਾ ਸ਼ਹਿਰੀ ਹਲਕੇ ਵਿੱਚ ਪੀਐਲਸੀ ਦੇ ਕੈਪਟਨ ਅਮਰਿੰਦਰ ਸਿੰਘ, ‘ਆਪ’ ਦੇ ਅਜੀਤਪਾਲ ਕੋਹਲੀ, ਅਕਾਲੀ ਉਮੀਦਵਾਰ ਹਰਪਾਲ ਜੁਨੇਜਾ, ਕਾਂਗਰਸ ਦੇ ਵਿਸ਼ਨੂੰ ਸ਼ਰਮਾ, ਮਾਨ ਦਲ ਦੇ ਨੌਨਿਹਾਲ ਸਿੰਘ, ਲੋਕ ਇਨਸਾਫ਼ ਪਾਰਟੀ ਪਰਮਜੀਤ ਸਿੰਘ ਅਤੇ ਜਪ ਦੇ ਯੋਗੇਸ਼ ਕੁਮਾਰ ਸਮੇਤ ਸੋਨੂੰ, ਗੁਰਮੁਖ ਸਿੰਘ, ਜਸਬੀਰ ਸਿੰਘ, ਜਗਦੀਸ਼ ਕੁਮਾਰ, ਜੋਤੀ ਤਿਵਾੜੀ, ਦਵਿੰਦਰ ਸਿੰਘ, ਪੰਕਜ ਮਹਿੰਦਰੂ, ਮੱਖਣ ਸਿੰਘ, ਮਾਲਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਆਜ਼ਾਦ ਹਨ।
ਪਟਿਆਲਾ ਦਿਹਾਤੀ ਹਲਕੇ ਵਿੱਚ ਅਕਾਲੀ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ, ‘ਆਪ’ ਦੇ ਡਾ. ਬਲਬੀਰ ਸਿੰਘ, ਕਾਂਗਰਸ ਦੇ ਮੋਹਿਤ ਮੋਹਿੰਦਰਾ, ਪੀਐੱਲਸੀ ਦੇ ਸੰਜੀਵ ਬਿੱਟੂ, ਸਮਾਜਿਕ ਸੰਘਰਸ਼ ਪਾਰਟੀ ਦੇ ਹਰਪ੍ਰੀਤ ਕੌਰ, ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਜਸਦੇਵ ਸਿੰਘ ਜਸਲੀਨ, ਪੀਪੀਆਈ (ਡੈਮੋਕਰੇਟਿਕ) ਦੇ ਤੇਜਵਿੰਦਰਪਾ ਸੈਣੀ, ਮਾਨ ਦਲ ਪ੍ਰੋ. ਮੋਹਿੰਦਰਪਾਲ ਸਿੰਘ ਸਮੇਤ ਆਜ਼ਾਦਾਂ ’ਚ ਡਾ. ਧਰਮਿੰਦਰ ਸਪੋਲ਼ੀਆ, ਅਭਿਸ਼ੇਕ ਸਿੰਘ, ਸ਼ਵੇਤਾ ਜਿੰਦਲ, ਸੌਰਭ ਜੈਨ, ਕ੍ਰਿਸ਼ਨ ਕੁਮਾਰ, ਜਸਦੀਪ ਸਿੰਘ ਨਿੱਕੂ, ਜਸ਼ਨਦੀਪ ਜੋਸ਼ੀ, ਦਲਬੀਰ ਸਿੰਘ, ਪਰਮਜੀਤ ਭੁੱਲਰ, ਬਲਜੀਤ ਸਿੰਘ ਅਤੇ ਰਾਜੀਵ ਬੱਬਰ ਸ਼ਾਮਲ ਹਨ।
ਹਲਕਾ ਸਨੌਰ ’ਚ ‘ਆਪ’ ਦੇ ਹਰਮੀਤ ਪਠਾਣਮਾਜਰਾ, ਕਾਂਗਰਸ ਹਰਿੰਦਰਪਾਲ ਸਿੰਘ ਹੈਰੀਮਾਨ, ਅਕਾਲੀ ਹਰਿੰਦਰਪਾਲ ਚੰਦੂਮਾਜਰਾ, ਜੈ ਜਵਾਨ ਜੈ ਕਿਸਾਨ ਪਾਰਟੀ ਦੇ ਨਵਜੋਤ ਸਿੰਘ, ਪੀਐਲਸੀ ਦੇ ਬਿਕਰਮਜੀਤਇੰਦਰ ਚਹਿਲ ਅਤੇ ਮਾਨ ਦਲ ਦੇ ਵਿਕਰਮਜੀਤ ਸਿੰਘ ਸਮੇਤ ਆਜ਼ਾਦ ਉਮੀਦਵਾਰਾਂ ਵਜੋਂ ਅਜੈ ਕੁਮਾਰ, ਸੁਰਿੰਦਰ ਸਿੰਘ, ਹਰਮੀਤ ਸਿੰਘ ਮੁਰਾਦਮਾਜਰਾ, ਗੁਰਪ੍ਰੀਤ ਸਿੰਘ, ਜਗਦੇਵ ਸਿੰਘ, ਜਤਿੰਦਰ, ਬੂਟਾ ਸਿੰਘ ਅਤੇ ਮੋਹਲ ਲਾਲ ਘੜਾਮ ਚੋਣ ਮੈਦਾਨ ਵਿੱਚ ਹਨ।
ਹਲਕਾ ਘਨੌਰ ਵਿੱਚ ‘ਆਪ’ ਦੇ ਗੁਰਲਾਲ ਘਨੌਰ, ਅਕਾਲੀ ਦਲ ਪ੍ਰੇਮ ਸਿੰਘ ਚੰਦੂਮਾਜਰਾ, ਕਾਂਗਰਸ ਤੋਂ ਮਦਨ ਲਾਲ ਜਲਾਲਪੁਰ, ਭਾਜਪਾ ਦੇ ਵਿਕਾਸ ਸ਼ਰਮਾ ਅਤੇ ਮਾਨ ਦਲ ਦੇ ਜਗਦੀਪ ਸਿੰਘ ਸਮੇਤ ਆਜ਼ਾਦ ਉਮੀਦਵਾਰਾਂ ’ਚ ਪਰੇਮ ਸਿੰਘ ਭੰਗੂ, ਅਮਰੀਕ ਸਿੰਘ, ਗੁਰਲਾਲ ਸਿੰਘ, ਜਸਪਾਲ ਸਿੰਘ ਤੇ ਜਗਨੀਤ ਸਿੰਘ ਸ਼ਾਮਲ ਹਨ।
ਹਲਕਾ ਰਾਜਪੁਰਾ ਵਿੱਚ ਕਾਂਗਰਸ ਉਮੀਦਵਾਰ ਹਰਦਿਆਲ ਕੰਬੋਜ, ਅਕਾਲੀ ਦਲ ਦੇ ਚਰਨਜੀਤ ਬਰਾੜ, ਭਾਜਪਾ ਦੇ ਜਗਦੀਸ਼ ਜੱਗਾ, ਆਪ ਦੇ ਨੀਨਾ ਮਿੱਤਲ, ਲੋਕ ਇਨਸਾਫ਼ ਪਾਰਟੀ ਦੇ ਅਵਤਾਰ ਹਰਪਾਲਪੁਰ, ਮਾਨ ਦਲ ਜਗਜੀਤ ਸਿੰਘ ਅਤੇ ਆਜ਼ਾਦਾਂ ’ਚ ਹਰਿੰਦਰ ਸਿੰਘ, ਗੁਰਸੇਵਕ ਸਿੰਘ, ਡਾ. ਭਾਈ ਪਰਮਜੀਤ ਸਿੰਘ ਅਤੇ ਪ੍ਰਵੀਨ ਕੁਮਾਰ ਸ਼ਾਮਲ ਹਨ। ਵਾਪਸ ਲੈਣ ਵਾਲ਼ਿਆਂ ’ਚ ਹਰਵਿੰਦਰ ਹਰਪਾਲਪੁਰ ਵੀ ਸ਼ਾਮਲ ਰਹੇ।
ਹਲਕਾ ਸਮਾਣਾ ਵਿੱਚ ਅਕਾਲੀ ਉਮੀਦਵਾਰ ਸੁਰਜੀਤ ਰੱਖੜਾ, ਕਾਂਗਰਸ ਦੇ ਰਾਜਿੰਦਰ ਸਿੰਘ, ‘ਆਪ’ ਦੇ ਚੇਤਨ ਜੌੜਾਮਾਜਰਾ, ਪੀਐਲਸੀ ਤੋਂ ਸੁਰਿੰਦਰ ਖੇੜਕੀ, ਸੰਯੁਕਤ ਸੰਘਰਸ਼ ਪਾਰਟੀ ਦੇ ਰਛਪਾਲ ਜੌੜਾਮਾਜਰਾ, ਮਾਨ ਦਲ ਦੇ ਹਰਦੀਪ ਸਿੰਘ, ਸਮਾਜਵਾਦੀ ਪਾਰਟੀ ਦੇ ਅਜੈਬ ਬਠੋਈ ਅਤੇ ਪੰਜਾਬ ਕਿਸਾਨ ਦਲ ਦੇ ਜਗਨਦੀਪ ਕੌਰ ਸਮੇਤ ਆਜ਼ਾਦਾਂ ਵਜੋਂ ਅਸ਼ਵਨੀ ਕੁਮਾਰ, ਪਰਮਜੀਤ ਸਿੰਘ ਸਹੌਲੀ, ਪਰਵੀਨ ਕੁਮਾਰ, ਪੂਨਮ ਰਾਣੀ, ਰਾਜੂ ਰਾਮ ਅਤੇ ਲਵਪ੍ਰੀਤ ਸਿੰਘ ਸ਼ਾਮਲ ਹਨ। ਨਾਭਾ ਹਲਕੇ ਵਿੱਚ ਕਾਂਗਰਸ ਦੇ ਸਾਧੂ ਸਿੰਘ ਧਰਮਸੋਤ, ਸੀਪੀਆਈ ਦੇ ਕਸ਼ਮੀਰ ਸਿੰਘ, ਅਕਾਲੀ ਦਲ ਕਬੀਰਦਾਸ, ‘ਆਪ’ ਦੇ ਗੁਰਦੇਵ ਸਿੰਘ ਦੇਵਮਾਨ, ਭਾਜਪਾ ਦੇ ਗੁਰਪ੍ਰੀਤ ਸ਼ਾਹਪੁਰ, ਸਮਾਜਵਾਦੀ ਪਾਰਟੀ ਦੇ ਸਿਮਰਨਜੀਤ ਸਿੰਘ, ਸੰਯੁਕਤ ਸੰਘਰਸ਼ ਪਾਰਟੀ ਦੇ ਬਰਿੰਦਰ ਕੁਮਾਰ ਅਤੇ ਆਜ਼ਾਦ ਗੁਲਜ਼ਾਰ ਖੰਨਾ ਅਤੇ ਬਲਵੰਤ ਸਿੰਘ ਹਨ। ਸ਼ੁਤਰਾਣਾ ਹਲਕੇ ਵਿੱਚ ‘ਆਪ’ ਦੇ ਕੁਲਵੰਤ ਬਾਜੀਗਰ, ਕਾਂਗਰਸ ਦੇ ਦਰਬਾਰਾ ਸਿੰਘ, ਅਕਾਲੀ ਦਲ ਵਨਿੰਦਰ ਕੌਰ ਲੂੰਬਾ, ਸਮਾਜਵਾਦੀ ਪਾਰਟੀ ਦੇ ਸੁਖਵਿੰਦਰ ਸਿੰਘ, ਮਾਨ ਦਲ ਗੁਰਜੀਤ ਸਿੰਘ ਅਤੇ ਪੀਐਲਸੀ ਦੇ ਨਰਾਇਣ ਸਿੰਘ ਸਮੇਤ ਆਜ਼ਾਦਾਂ ’ਚ ਅਮਰਜੀਤ ਸਿੰਘ, ਗੁਰਧਿਆਨ ਸਿੰਘ ਅਤੇ ਨਰਿੰਦਰ ਹਨ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖ਼ਰੀ ਦਿਨ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ’ਚੋਂ ਕੁੱਲ 11 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। ਜ਼ਿਲ੍ਹੇ ਅਧੀਨ ਪੈਂਦੇ ਪੰਜ ਵਿਧਾਨ ਸਭਾ ਹਲਕਿਆਂ ਲਹਿਰਾ, ਦਿੜ੍ਹਬਾ, ਸੁਨਾਮ, ਧੂਰੀ ਅਤੇ ਸੰਗਰੂਰ ਵਿੱਚ ਹੁਣ ਕੁੱਲ 53 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 115 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਜਿਨ੍ਹਾਂ ’ਚੋਂ ਪੜਤਾਲ ਦੌਰਾਨ 51 ਉਮੀਦਵਾਰਾਂ ਦੇ ਕਾਗਜ਼ ਅਯੋਗ ਪਾਏ ਗਏ ਸਨ। ਪੜਤਾਲ ਮਗਰੋਂ ਕੁੱਲ 64 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਸਨ। ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖ਼ਰੀ ਦਿਨ ਤੱਕ ਜ਼ਿਲ੍ਹੇ ’ਚ ਕੁੱਲ 11 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। ਵਿਧਾਨ ਸਭਾ ਹਲਕਾ ਲਹਿਰਾ ਵਿਚ ਕੁੱਲ 5 ਉਮੀਦਵਾਰਾਂ ਗਗਨਦੀਪ ਕੌਰ, ਪਰਮਜੀਤ ਕੌਰ, ਜਸਵਿੰਦਰ ਸਿੰਘ, ਗਗਨਦੀਪ ਕੌਰ ਅਤੇ ਜਸਵਿੰਦਰ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਸੁਨਾਮ ਵਿੱਚ 5 ਉਮੀਦਵਾਰਾਂ ਰੁਲਦੂ ਰਾਮ, ਨਵਦੀਪ ਸਿੰਘ, ਰਾਜਿੰਦਰ ਕੌਰ, ਦਾਮਨ ਥਿੰਦ ਬਾਜਵਾ ਅਤੇ ਘਨਸ਼ਿਆਮ ਬਾਂਸਲ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਗਏ ਹਨ ਜਦੋਂ ਕਿ ਵਿਧਾਨ ਸਭਾ ਹਲਕਾ ਦਿੜ੍ਹਬਾ ਵਿੱਚ ਸਿਰਫ਼ ਇੱਕ ਉਮੀਦਵਾਰ ਦੇਸਾ ਸਿੰਘ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਹਨ। ਹਲਕਾ ਸੰਗਰੂਰ ਅਤੇ ਧੂਰੀ ’ਚੋਂ ਕਿਸੇ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ। ਹੁਣ ਜ਼ਿਲ੍ਹੇ ਵਿੱਚ ਕੁੱਲ 53 ਉਮੀਦਵਾਰ ਚੋਣ ਮੈਦਾਨ ਵਿੱਚ ਬਾਕੀ ਰਹਿ ਗਏ ਹਨ ਜਿਨ੍ਹਾਂ ’ਚੋਂ ਹਲਕਾ ਲਹਿਰਾ ਵਿੱਚ ਹੁਣ ਕੁੱਲ 8 ਉਮਦੀਵਾਰ, ਹਲਕਾ ਦਿੜ੍ਹਬਾ ਵਿੱਚ ਕੁੱਲ 13 ਉਮੀਦਵਾਰ, ਹਲਕਾ ਸੰਗਰੂਰ ’ਚ ਕੁੱਲ 8 ਉਮੀਦਵਾਰ, ਹਲਕਾ ਸੁਨਾਮ ’ਚ ਕੁੱਲ 12 ਉਮੀਦਵਾਰ ਅਤੇ ਹਲਕਾ ਧੂਰੀ ’ਚ ਕੁੱਲ 12 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਬਾਗ਼ੀ ਦਮਨ ਥਿੰਦ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਵਾਪਸ ਲਏ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਸਥਾਨਕ ਹਲਕੇ ਤੋਂ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰ ਦਮਨ ਥਿੰਦ ਬਾਜਵਾ ਜੋ ਹਲਕੇ ਤੋਂ ਟਿਕਟ ਨਾ ਮਿਲਣ ਕਰਕੇ ਨਾਰਾਜ਼ ਸੀ, ਨੇ ਅੱਜ ਆਪਣੇ ਆਜ਼ਾਦ ਤੌਰ ’ਤੇ ਭਰੇ ਕਾਗਜ਼ ਵਾਪਸ ਲੈ ਲਏ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਮਨ ਥਿੰਦ ਬਾਜਵਾ ਅਤੇ ਉਨ੍ਹਾਂ ਦੇ ਪਿਤਾ ਹਰਮਨਦੇਵ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਉਹ ਕਾਂਗਰਸ ਪਾਰਟੀ ਤੋਂ ਟਿਕਟ ਨਾ ਮਿਲਣ ਕਰਕੇ ਖਫਾ ਸਨ ਜਿਨ੍ਹਾਂ ਨੇ ਆਪਣੇ ਪਰਿਵਾਰਕ ਜੀਆਂ ਅਤੇ ਹਲਕੇ ਦੇ ਵੱਡੀ ਤਦਾਦ ਸਮਰਥਕਾਂ ਦੀ ਰਾਏ ਲੈਣ ਤੋਂ ਬਾਅਦ ਇਸ ਹਲਕੇ ਤੋਂ ਆਜ਼ਾਦ ਤੌਰ ’ਤੇ ਉਮੀਦਵਾਰ ਵਜੋਂ ਕਾਗਜ਼ ਭਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਵੱਲੋਂ ਉਨ੍ਹਾਂ ਤੱਕ ਪਹੁੰਚ ਬਣਾਈ ਗਈ ਹੈ ਅਤੇ ਭਵਿੱਖ ਵਿੱਚ ਕਾਂਗਰਸ ਪਾਰਟੀ ਉੱਤੇ ਵਿਸ਼ਵਾਸ ਰੱਖਣ ਦੇ ਭਰੋਸੇ ਅਤੇ ਪਰਿਵਾਰਿਕ ਜੀਆਂ ਤੇ ਆਪਣੇ ਸਮਰਥਕਾਂ ਦੀ ਗੱਲ ਮੰਨਣ ਤੋਂ ਬਾਅਦ ਉਹ ਆਪਣੇ ਕਾਗਜ਼ ਵਾਪਸ ਲੈ ਰਹੀ ਹੈ।