ਲਹਿਰਾਗਾਗਾ: ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਪਿੰਡ ਖੰਡੇਬਾਦ ਦੇ ਗੁਰਦੁਆਰਾ ਨੂੰ ਚੰਦੋਆ ਕਿੱਟ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖੀ ਦੇ ਪ੍ਰਚਾਰ/ਪ੍ਰਸਾਰ ਲਈ ਵੱਖ ਵੱਖ ਸੰਸਥਾਵਾਂ ਨੂੰ ਕਮੇਟੀ ਵੱਲੋਂ ਲੋੜ ਅਨੁਸਾਰ ਭਾਂਡੇ, ਚੰਦੋਆ, ਸੰਗੀਤਕ ਸਾਜ, ਆਰਥਿਕ ਸਹਾਇਤਾ ਦਿੱਤੀ ਗਈ ਹੈ ਅਤੇ ਲੋੜ ਅਤੇ ਮੰਗ ਅਨੁਸਾਰ ਹੋਰ ਇਮਾਰਤ ਲਈ ਮਦਦ ਲਈ ਪੈਸੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਗੁਰੂਘਰਾਂ ਨੂੰ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਧਾਰਮਿਕ ਲਾਇਬ੍ਰੇਰੀਆਂ ਲਈ ਕਿਤਾਬਾਂ ਅਤੇ ਸੰਗੀਤਕ ਸਾਜ ਦਿੱੱਤੇ ਜਾ ਰਹੇ ਹਨ। ਇਸ ਮੌਕੇ ਗੁਰੂਘਰ ਕਮੇਟੀ ਦੇ ਪ੍ਰਧਾਨ ਤੇ ਮੁੱਖ ਗ੍ਰੰਥੀ ਵੀ ਹਾਜ਼ਰ ਸਨ।
-ਪੱਤਰ ਪ੍ਰੇਰਕ