ਪੱਤਰ ਪ੍ਰੇਰਕ
ਲਹਿਰਾਗਾਗਾ, 5 ਮਈ
ਬੇਸ਼ੱਕ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਤਕਨੀਕੀ ਸਿੱਖਿਆ ਵਿਭਾਗ ਨੇ ਚਾਰ ਮਈ ਨੂੰ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਦੇ ਕਰਮਚਾਰੀਆਂ ਦੀ ਜੁਲਾਈ 19 ਤੋਂ ਦਸੰਬਰ ਤੱਕ ਦੀ ਤਨਖਾਹ ਲਈ 346.76 ਲੱਖ ਰੁਪਏ ਮਨਜ਼ੂਰ ਕਰ ਦਿੱਤੇ ਹਨ ਪਰ ਕਰਮਾਰੀਆਂ ਦੇ ਖਾਤੇ ’ਚ ਨਾ ਪੈਣ ਕਰਕੇ ਵੀਰਵਾਰ ਨੂੰ ਕਰਮਚਾਰੀਆਂ ਦੀ ਬਣੀ ਐਕਸ਼ਨ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਿਛਲੇ 127ਵੇਂ ਦਿਨ ਕਾਲਜ ਅੱਗੇ ਅਤੇ ਐਸਡੀਐਮ ਦਫ਼ਤਰ ਅੱਗੇ ਨੌਵੇਂਂ ਦਿਨ ਆਪਣਾ ਦਿਨ ਰਾਤ ਦਾ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਖੁਦਕਸ਼ੀ ਪੀੜਤ ਦਵਿੰਦਰ ਸਿੰਘ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ ਵਾਅਦੇ ਅਨੁਸਾਰ ਸਮੁੱਚੇ 36 ਮਹੀਨਿਆਂ ਦੀਆਂ ਤਨਖਾਹਾਂ ਤੇ ਸੰਸਥਾ ਨੂੰ ਚਾਲੂ ਕਰਕੇ ਨਵੇਂ ਦਾਖਲੇ ਸ਼ੁਰੂ ਨਹੀਂ ਕੀਤੇ ਜਾਂਦੇ ਉਨੀ ਦੇਰ ਤੱਕ ਸੰਘਰਸ਼ ਜਾਰੀ ਰੱਖਿਆ। ਅੱਜ ਧਰਨੇ ’ਚ ਪੀਐਸਯੂ ਰੰਧਾਵਾ ਦੇ ਸੀਨੀਅਰ ਆਗੂ ਹੁਸ਼ਿਆਰ ਸਿੰਘ ਸਲੇਮਗੜ੍ਹ ਵੱਲੋਂ ਸਰਕਾਰ ਦੀਆਂ ਸਿੱਖਿਆ ਪ੍ਰਤੀ ਮਾੜੀਆਂ ਨੀਤੀਆਂ ਦੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪੀਐਸਯੂ ਐਕਸਨ ਕਮੇਟੀ ਦੇ ਸੱਦੇ ’ਤੇ ਸੰਘਰਸ਼ ਲਈ ਤਿਆਰ ਰਹੇਗੀ। ਇਸ ਮੌਕੇ ਧਰਮਿੰਦਰ ਸਿੰਘ ਪਿਸ਼ੌਰ, ਸੂਬਾ ਸਿੰਘ ਸੰਗਤਪੁਰਾ , ਰਾਜ ਕੁਮਾਰ , ਕਮਲ ਕਾਂਤ, ਯਸ਼ਿਵੰਦਰਪਾਲ ਸਿੰਘ ਹਾਜ਼ਰ ਸਨ।