ਲਹਿਰਾਗਾਗਾ: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੀ ਕੇਂਦਰ ਨਾਲ ਮਿਲ ਕੇ ਪੰਜਾਬ ਵਿੱਚ ਲੌਕਡਾਊਨ ਲਾਉਣ ਦੀ ਸਾਜ਼ਿਸ਼ ਰਚ ਰਹੀ ਹੈ ਤਾਂ ਜੋ ਕਿਸਾਨ ਅੰਦੋਲਨ ਵਿੱਚ ਨਾ ਜਾ ਸਕਣ। ਜਥੇਬੰਦੀ ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਸਰਕਾਰਾਂ ਕਿਸਾਨਾਂ ਨੂੰ ਇਸਦਾ ਅੜਿੱਕਾ ਸਮਝ ਰਹੀਆਂ ਹਨ ਕਿ ਜਿਵੇਂ ਉਹ ਕਿਸੇ ਬਾਹਰਲੇ ਦੇਸ਼ ਦੇ ਬਸ਼ਿੰਦੇ ਹੋਣ ਭਾਰਤ ਦੇ ਨਹੀਂ। ਉਨ੍ਹਾਂ ਕਿਹਾ ਕਿ ਇਸ ਲਈ ਤਰ੍ਹਾਂ-ਤਰ੍ਹਾਂ ਦਾ ਬਹਾਨਾ ਲਾ ਕੇ ਕਿਸਾਨਾਂ ਦੇ ਅੰਦੋਲਨ ਨੂੰ ਸਰਕਾਰ ਤਾਰੋਪੀਡ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਕਿਸਾਨੀ ਅੰਦੋਲਨ ਦਾ ਹੱਲ ਨਹੀਂ ਹੈ, ਇਹ ਹੱਲ ਤਾਂ ਕਾਲੇ ਕਾਨੂੰਨ ਵਾਪਸ ਲਏ ਤੋਂ ਹੀ ਹੋਵੇਗਾ। -ਪੱਤਰ ਪ੍ਰੇਰਕ