ਪੱਤਰ ਪ੍ਰੇਰਕ
ਲਹਿਰਾਗਾਗਾ, 21 ਮਾਰਚ
ਇੱਥੇ ਗੁਰੂ ਤੇਗ ਬਹਾਦਰ ਕਾਲਜ ਫਾਰ ਵਿਮੈੱਨ ਲਹਿਲ ਖੁਰਦ ਦੀ 13ਵੀਂ ਅਥਲੈਟਿਕ ਮੀਟ ਪ੍ਰਿੰਸੀਪਲ ਰੀਤੂ ਗੋਇਲ ਦੀ ਅਗਵਈ ਹੇਠ ਕਰਵਾਈ ਗਈ। ਇਸ ਮੌਕੇ ਡਾ. ਕਸ਼ਿਸ਼ ਅਗਰਵਾਲ, ਡਿਪਟੀ ਕਮਿਸ਼ਨਰ ਸਵਾਤੀ ਮਲੋਹਤਰਾ, ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਰਾਜ਼ੇਸ ਕੁਮਾਰ ਅਤੇ ਨਗਰ ਕੌਂਸਲ ਲਹਿਰਾਗਾਗਾ ਦੀ ਸਾਬਕਾ ਪ੍ਰਧਾਨ ਰਵੀਨਾ ਗਰਗ ਤੇ ਵਾਈਸ ਚੇਅਰਮੈਨ ਵਿਜੈ ਕਾਂਸਲ ਆਦਿ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਅਥਲੈਟਿਕ ਮੀਟ ਦੀ ਸ਼ੂੁਰੁਆਤ ਮੁੱਖ ਮਹਿਮਾਨ ਵੱਲੋ ਝੰਡਾ ਲਹਿਰਾ ਕੇ ਅਤੇ ਮਾਰਚ ਪਾਸਟ ਦੀ ਸਲਾਮੀ ਲੈ ਕੇ ਕੀਤੀ ਗਈ। ਇਸ ਮੌਕੇ ਅਥਲੇਟਿਕ ਵਿੱਚੋਂ 100 ਮੀਟਰ ਦੀ ਦੌੜ ਮਨਜੀਤ ਕੌਰ, 200 ਮੀਟਰ ਦੀ ਦੌੜ ਵਿੱਚ ਹਰਪ੍ਰੀਤ ਕੌਰ, ਸ਼ਾਟਪੁਟ ਵਿੱਚ ਮਨਜੀਤ ਕੌਰ, ਡਿਸਕ ਥਰੋਅ ਵਿੱਚ ਸਿਮਰਨਜੀਤ, ਰਿਲੇਅ ਦੌੜ ਵਿੱਚ ਹਰਪ੍ਰੀਤ, ਸੀਮਾ ਤੇ ਮਨਜੀਤ ਨੇ ਪਹਿਲਾ ਸਥਾਨ ਹਾਸਲ ਕੀਤਾ। ਖੇਡਾਂ ਵਿਦਿਆਰਥੀ ਦੇ ਜੀਵਨ ਦੀ ਨੀਂਹ ਨੂੰ ਹੋਰ ਪੱਕਾ ਕਰਦੀਆਂ ਹਨ। ਇਸ ਮੌਕੇ ਜੇਤੂ ਵਿਦਿਆਰਥੀਆ ਨੂੰ ਤਗ਼ਮੇ, ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।