ਦਿੜ੍ਹਬਾ ਮੰਡੀ: ਨਗਰ ਪੰਚਾਇਤ ਦਿੜ੍ਹਬਾ ਦੇ ਕਾਰਜ ਸਾਧਕ ਅਫਸ਼ਰ ਅਸ਼ੀਸ਼ ਕੁਮਾਰ, ਮੀਤ ਪ੍ਰਧਾਨ ਦਰਸ਼ਨਾ ਦੇਵੀ ਦੇ ਪਤੀ ਤੇ ਆਮ ਆਦਮੀ ਪਾਰਟੀ ਦੇ ਆਗੂ ਨਰੇਸ਼ ਕੁਮਾਰ ਦਿੜ੍ਹਬਾ ਨੇ ਕਈ ਵਾਰਡਾਂ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਕਈ ਥਾਵਾਂ ’ਤੇ ਸਫ਼ਾਈ ਕਰਵਾਈ। ਨਰੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਗੁੱਜਰਾਂ ਰੋਡ ’ਤੇ ਨਾਲੇ ਦੇ ਪਾਣੀ ਦੀ ਨਿਕਾਸੀ ਨੂੰ ਖੁੱਲ੍ਹਵਾਇਆ ਗਿਆ ਅਤੇ ਨਾਲੇ ਦੀ ਸਾਫ਼-ਸਫ਼ਾਈ ਕਰਵਾਈ ਗਈ, ਖਨਾਲਕਲਾਂ ਰੋਡ ਤੇ ਕੁੱਝ ਘਰਾਂ ਦੇ ਨਿਕਾਸੀ ਪਾਣੀ ਦੇ ਹੱਲ ਲਈ ਮੋਕਾ ਦੇਖਿਆ। ਇਸ ਤੋਂ ਇਲਾਵਾ ਦਿੜ੍ਹੁਬਾ ਦੇ ਸਰਕਾਰੀ ਹਸਪਤਾਲ ਦੀ ਸਫ਼ਾਈ ਕਰਵਾਈ ਗਈ। -ਪੱਤਰ ਪ੍ਰੇਰਕ