ਮੁਕੰਦ ਸਿੰਘ ਚੀਮਾ
ਸੰਦੌੜ, 26 ਦਸੰਬਰ
ਬਰੌਡਵੇਅ ਪਬਲਿਕ ਸਕੂਲ ਮਨਾਲ ਦੀ 11ਵੀਂ ਦੋ ਰੋਜ਼ਾ ਅਥਲੈਟਿਕ ਮੀਟ ਫਿਜ਼ੀਕਲ ਵਿਭਾਗ ਵੱਲੋਂ ਕਰਵਾਈ ਗਈ। ਪਹਿਲੇ ਦਿਨ ਨਰਸਰੀ ਤੋਂ ਤੀਸਰੀ ਕਲਾਸ ਤੱਕ ਅਤੇ ਦੂਜੇ ਦਿਨ ਚੌਥੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਵਿਚਾਲੇ ਖੇਡ ਮੁਕਾਬਲੇ ਕਰਵਾਏ ਗਏ। ਪਰੇਡ ਉਪਰੰਤ ਸਕੂਲ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਨੇ ਝੰਡਾ ਲਹਿਰਾਇਆ ਅਤੇ ਸ਼ਬਦ ਗਾਇਨ ਤੋਂ ਬਾਅਦ ਅਥਲੈਟਿਕ ਮੀਟ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ 14ਵੀਂ ਪੰਜਾਬ ਬਟਾਲੀਅਨ ਐੱਨ.ਸੀ.ਸੀ. ਨਾਭਾ ਦੇ ਸੂਬੇਦਾਰ ਮੇਜਰ ਬਰਾਜਵੀਰ ਸਿੰਘ, ਸੂਬੇਦਾਰ ਕਰਮਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਜੇਤੂ ਖਿਡਾਰੀਆਂ ਨੂੰ ਤਗਮੇ ਦੇਣ ਤੋਂ ਇਲਾਵਾ ਪੀਲਾ ਹਾਊਸ ਨੂੰ ਕੌਕ ਹਾਊਸ ਟਰਾਫ਼ੀ ਦੇ ਕੇ ਬੈਸਟ ਹਾਊਸ ਐਲਾਨਿਆ ਗਿਆ। ਪ੍ਰਿੰਸੀਪਲ ਆਰਿਫ਼ ਸੈਫ਼ੀ ਨੇ ਆਪਣੇ ਭਾਸ਼ਣ ਦੌਰਾਨ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਖੇਡਾਂ ’ਚ ਵੱਧ ਤੋਂ ਵੱਧ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਬਟਾਲੀਅਨ ਹੌਲਦਾਰ ਮੇਜਰ ਬਲਦੇਵ ਸਿੰਘ, ਹੌਲਦਾਰ ਤਰਸੇਮ ਸਿੰਘ ਆਦਿ ਹਾਜ਼ਰ ਸਨ।