ਪੱਤਰ ਪ੍ਰੇਰਕ
ਲਹਿਰਾਗਾਗਾ, 15 ਸਤੰਬਰ
ਪਿੰਡ ਭਾਈ ਕੀ ਪਿਸ਼ੌਰ ਦੇ ਵਸਨੀਕ ਪੰਚ ਭਗਵਾਨ ਸਿੰਘ (56) ਪੁੱਤਰ ਪ੍ਰੀਤਮ ਸਿੰਘ ਦੀ ਕੁੱਟਮਾਰ ਕਰਕੇ ਜ਼ਖਮੀ ਕਰਨ ਲਈ ਨਾਮਜ਼ਦ ਮੁਲਜ਼ਮ ਉਸ ਦੇ ਲੜਕੇ ਸਨਮਦੀਪ ਸਿੰਘ, ਗਗਨਦੀਪ ਸਿੰਘ ਤੇ ਪਤਨੀ ਕਮਲਇੰਦਰ ਕੌਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਜ਼ਖ਼ਮੀ ਭਗਵਾਨ ਸਿੰਘ ਸਿਵਲ ਹਸਪਤਾਲ ਸੁਨਾਮ ’ਚ ਦਾਖਲ ਹੈ। ਐਸਐਚਓ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਭਗਵਾਾਨ ਸਿੰਘ ਅਨੁਸਾਰ ਉਹ ਆਪਣੇ ਘਰ ’ਚ ਸੀ ਤਾਂ ਸਵੇਰੇ 6 ਵਜੇ ਉਸ ਨੇ ਬੈਂਕ ਦੀ ਕਿਸ਼ਤ ਭਰਨ ਬਾਰੇ ਕਿਹਾ ਤਾਂ ਨਾਮਜ਼ਦ ਦੋਸ਼ੀਆਂ ਨੇ ਉਸ ਦੀ ਕੁੱਟਮਾਰ ਕੀਤੀ। ਭਗਵਾਨ ਸਿੰਘ ਪਿੰਡ ’ਚ ਮੈਡੀਕਲ ਪ੍ਰੈਕਟਿਸ ਵੀ ਕਰਦਾ ਹੈ। ਪੁਲੀਸ ਮਸਲੇ ਦੀ ਜਾਂਚ ਕਰ ਰਹੀ ਹੈ।