ਨੰਗਲ (ਪੱਤਰ ਪ੍ਰੇਰਕ): ਨੰਗਲ ਪੁਲੀਸ ਨੇ ਪੰਜਾਬ ਸਰਕਾਰ ਵੱਲੋਂ ਲਾਗੂ ਕਰੋਨਾ ਮਹਾਮਾਰੀ ਸਬੰਧੀ ਨਿਯਮਾਂ ਨੂੰ ਤੋੜਨ ਦੇ ਦੋਸ਼ ਹੇਠ 30 ਲੱਗਪਗ ਲੋਕਾਂ ਨੂੰ ਇੱਕ ਦਿਨ ਲਈ ਸੀਨੀਅਰ ਸੈਕੰਡਰੀ ਸਕੁੂਲ ਨੰਗਲ ਲੜਕਿਆਂ ਵਿੱਚ ਬਣਾਈ ਗਈ ਖੁੱਲ੍ਹੀ ਜੇਲ੍ਹ ’ਚ ਭੇਜਿਆ ਹੈ। ਜਾਣਕਾਰੀ ਦਿੰਦਿਆਂ ਨੰਗਲ ਥਾਣਾ ਮੁਖੀ ਪਵਨ ਚੌਧਰੀ ਨੇ ਦੱਸਿਆ ਕਿ ਇਨ੍ਹਾਂ 30 ਲੋਕਾਂ ਨੂੰ ਨਿਯਮ ਤੋੜਨ ਕਾਰਨ ਖੁੱਲ੍ਹੀ ਜੇਲ ਵਿਚ ਭੇਜਿਆ ਗਿਆ ਅਤੇ ਚਿਤਾਵਨੀ ਦੇਣ ਮਗਰੋਂ ਛੱਡਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ, ਜੇਕਰ ਬਹੁਤ ਹੀ ਜ਼ਰੂਰੀ ਹੋਵੇ ਤਾਂ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਮਾਸਕ ਪਹਿਨਦਿਆਂ ਸਮਾਜਿਕ ਦੂਰੀ ਦਾ ਵੀ ਧਿਆਨ ਰੱਖਿਆ ਜਾਵੇ।