ਪੱਤਰ ਪ੍ਰੇਰਕ
ਚੋਹਲਾ ਸਾਹਿਬ, 23 ਜੁਲਾਈ
ਮੈਡੀਕਲ ਸਟੋਰ ’ਤੇ ਕੰਮ ਕਰਦੇ ਦੋ ਨੌਜਵਾਨਾਂ ਮਨਪ੍ਰੀਤ ਸਿੰਘ (18) ਸਿਮਰਜੀਤ ਸਿੰਘ (22) ਵੱਲੋਂ ਸਲਫਾਸ ਨਿਗਲਣ ਕਾਰਨ ਮੌਤ ਹੋ ਗਈ। ਪੁਲੀਸ ਚੌਕੀ ਨੌਸ਼ਹਿਰਾ ਪੰਨੂਆਂ ਦੇ ਇੰਚਾਰਜ ਏਐੱਸਆਈ ਗੱਜਣ ਸਿੰਘ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡਾ. ਜਸਪਾਲ ਸਿੰਘ ਰੰਧਾਵਾ ਦਾ ਰੰਧਾਵਾ ਮੈਡੀਕਲ ਸਟੋਰ ਪਿੰਡ ਢੋਟੀਆਂ ਵਿੱਚ ਹੈ। ਸਟੋਰ ਵਿੱਚ ਪਿੰਡ ਵਰਾਣਾ ਵਾਸੀ ਮਨਪ੍ਰੀਤ ਸਿੰਘ ਤੇ ਪਿੰਡ ਤੁੜ ਵਾਸੀ ਸਿਮਰਜੀਤ ਸਿੰਘ ਕੰਮ ਕਰਦੇ ਸਨ। ਦੋਵੇਂ ਸਵੇਰੇ ਨੌਂ ਵਜੇ ਮੈਡੀਕਲ ਸਟੋਰ ’ਤੇ ਪੁੱਜੇ ਅਤੇ ਦੋਵਾਂ ਨੇ ਇਕੱਠੇ ਸਲਫਾਸ ਨਿਗਲ ਲਈ। ਉਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਤਰਨ ਤਾਰਨ ਮਗਰੋਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਲਿਆਂਦਾ ਗਿਆ। ਦੋਵਾਂ ਦੀ ਦੁਪਹਿਰ ਕਰੀਬ 12.30 ਵਜੇ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਘਟਨਾ ਵੇਲੇ ਮੈਡੀਕਲ ਸਟੋਰ ਦਾ ਮਾਲਕ ਮੌਜੂਦ ਨਹੀਂ ਸੀ।