ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਮਈ
ਪੁਲੀਸ ਦੇ ਖ਼ੂਫੀਆ ਵਿੰਗ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਨੇ ਕੋਲਕਾਤਾ ਵਾਸੀ ਜ਼ਫ਼ਰ ਰਿਆਜ਼ ਤੇ ਬਿਹਾਰ ਵਾਸੀ ਮੁਹੰਮਦ ਸ਼ਮਸ਼ਾਦ ਨੂੰ ਸਰਹੱਦ ਪਾਰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀਆਂ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤਾ ਮੁਹੰਮਦ ਸ਼ਮਸ਼ਾਦ ਬਿਹਾਰ ਦੇ ਪਿੰਡ ਭੇਜਾ ਜ਼ਿਲ੍ਹਾ ਮਧੂਬਨ ਦਾ ਰਹਿਣ ਵਾਲਾ ਹੈ ਤੇ ਇਸ ਵੇਲੇ ਇਥੇ ਅੰਮ੍ਰਿਤਸਰ ਦੇ ਮੀਰਾਂਕੋਟ ਚੌਕ ਵਿੱਚ ਕਿਰਾਏ ਦਾ ਮਕਾਨ ਲੈ ਕੇ ਰਹਿ ਰਿਹਾ ਹੈ। ਮੁਢਲੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਜ਼ਫ਼ਰ ਰਿਆਜ਼ ਤੇ ਮੁਹੰਮਦ ਸ਼ਮਸ਼ਾਦ ਦੋਵੇਂ ਭਾਰਤੀ ਫੌਜ ਦੀਆਂ ਇਮਾਰਤਾਂ, ਵਾਹਨਾਂ ਤੇ ਹੋਰ ਖੇਤਰਾਂ ਸਬੰਧੀ ਜਾਣਕਾਰੀ ਇਕੱਠੀ ਕਰਕੇ ਪਾਕਿਸਤਾਨ ਭੇਜਦੇ ਸਨ। ਇਸ ਸਬੰਧੀ ਦੋਵਾਂ ਦੇ ਮੋਬਾਈਲਾਂ ਵਿੱਚੋਂ ਫੋਟੋਆਂ ਤੇ ਵੀਡਿਓਜ਼ ਵੀ ਹੋਈਆਂ ਹਨ। ਪੁਲੀਸ ਨੇ ਐੱਸਐੱਸਓਸੀ ਦੇ ਅੰਮ੍ਰਿਤਸਰ ਸਥਿਤ ਥਾਣੇ ’ਚ ਕੇਸ ਦਰਜ ਕੀਤਾ ਹੈ।