ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 20 ਜੁਲਾਈ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਵਿੱਤ ਕਮਿਸ਼ਨਰ ਸੀਮਾ ਜੈਨ ਨੇ ਜ਼ਿਲ੍ਹਾ ਅਤੇ ਬਲਾਕ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਹਨ। ਜਾਣਕਾਰੀ ਮੁਤਾਬਕ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੂੰ ਡਿਵੀਜ਼ਨਲ ਡਿਪਟੀ ਡਾਇਰੈਕਟਰ ਪਟਿਆਲਾ, ਲਖਵਿੰਦਰ ਸਿੰਘ ਰੰਧਾਵਾ ਨੂੰ ਏਡੀਸੀ ਫਰੀਦਕੋਟ, ਵਨੀਤ ਸ਼ਰਮਾ ਨੂੰ ਉੱਪ ਮੁੱਖ ਕਾਰਜਕਾਰੀ ਅਫ਼ਸਰ ਪਟਿਆਲਾ, ਪਰਮਪਾਲ ਸਿੰਘ ਨੂੰ ਡੀਡੀਪੀਓ ਮਾਨਸਾ, ਗੁਰਪ੍ਰਤਾਪ ਸਿੰਘ ਨੂੰ ਉੱਪ ਮੁੱਖ ਕਾਰਜਕਾਰੀ ਅਫ਼ਸਰ ਕਪੂਰਥਲਾ, ਸੰਜੀਵ ਕੁਮਾਰ ਨੂੰ ਡੀਡੀਪੀਓ ਫ਼ਿਰੋਜ਼ਪੁਰ, ਅਮਰਿੰਦਰ ਸਿੰਘ ਨੂੰ ਡੀਡੀਪੀਓ ਮੁਹਾਲੀ, ਮਨਮੋਹਨ ਸਿੰਘ ਨੂੰ ਉੱਪ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ, ਬਲਜਿੰਦਰ ਸਿੰਘ ਗਰੇਵਾਲ ਨੂੰ ਡੀਡੀਪੀਓ ਫ਼ਾਜ਼ਿਲਕਾ ਅਤੇ ਸ਼ਿਵੰਦਰ ਸਿੰਘ ਨੂੰ ਡੀਡੀਪੀਓ ਬਰਨਾਲਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਬੀਡੀਪੀਓ ਹਰਿੰਦਰ ਕੌਰ ਨੂੰ ਮੋਰਿੰਡਾ, ਹਰਪ੍ਰੀਤ ਕੌਰ ਨੂੰ ਅਬੋਹਰ, ਪ੍ਰਦੀਪ ਸ਼ਾਰਦਾ ਨੂੰ ਨਾਭਾ, ਪ੍ਰਨੀਤ ਕੌਰ ਨੂੰ ਮੁਹਾਲੀ, ਕਿਰਨਦੀਪ ਕੌਰ ਨੂੰ ਦੋਰਾਹਾ, ਜਸਵੰਤ ਸਿੰਘ ਵੜੈਚ ਨੂੰ ਪਾਤੜਾਂ, ਅਮਨਦੀਪ ਸ਼ਰਮਾ ਨੂੰ ਵੇਰਕਾ, ਸਰਬਜੀਤ ਸਿੰਘ ਨੂੰ ਅਟਾਰੀ, ਬਲਜੀਤ ਸਿੰਘ ਨੂੰ ਸਿਧਵਾਂ ਬੇਟ, ਪ੍ਰਗਟ ਸਿੰਘ ਨੂੰ ਤਰਨਤਾਰਨ, ਰਾਜਵਿੰਦਰ ਸਿੰਘ ਨੂੰ ਖੇੜਾ, ਅਮਿਤ ਕੁਮਾਰ ਨੂੰ ਮਲੋਟ, ਬਿਕਰਮਜੀਤ ਸਿੰਘ ਨੂੰ ਪਠਾਨਕੋਟ, ਧਾਰਾ ਕੱਕੜ ਨੂੰ ਫਿਲੌਰ ਦੇ ਬੀਡੀਪੀਓ ਲਾਇਆ ਗਿਆ ਹੈ। ਇਸ ਤੋਂ ਇਲਾਵਾ 11 ਐੱਸਈਪੀਓ ਕੰਵਲਜੀਤ ਸਿੰਘ ਨੂੰ ਫਾਜ਼ਿਲਕਾ, ਪਲਵਿੰਦਰ ਸਿੰਘ ਨੂੰ ਮਜੀਠਾ, ਵਰਿੰਦਰ ਕੁਮਾਰ ਨੂੰ ਖੂਈਆ ਸਰਵਰ, ਗੁਰਤੇਗ ਸਿੰਘ ਨੂੰ ਲਹਿਰਾਗਾਗਾ, ਗੁਰਦਰਸ਼ਨ ਸਿੰਘ ਨੂੰ ਸੰਗਰੂਰ, ਗੁਰਿੰਦਰ ਸਿੰਘ ਨੂੰ ਮਮਦੋਟ, ਗੁਰਪ੍ਰੀਤ ਕੌਰ ਨੂੰ ਕਲਾਨੌਰ ਅਤੇ ਮੇਜਰ ਸਿੰਘ ਨੂੰ ਹਰਸ਼ਾ ਛੀਨਾ ਬਲਾਕ ਸਣੇ ਹੋਰਾਂ ਨੂੰ ਬੀਡੀਪੀਓ ਲਾਇਆ ਗਿਆ ਹੈ ਤੇ 12 ਲੇਖਾਕਾਰਾਂ ਨੂੰ ਵੀ ਬੀਡੀਪੀਓ ਦੇ ਚਾਰਜ ਦਿੱਤਾ ਗਿਆ ਹੈ।