ਹਰਜੀਤ ਸਿੰਘ
ਡੇਰਾਬੱਸੀ, 29 ਜੂਨ
ਇਲਾਕੇ ਵਿੱਚ ਲੰਘੀ ਰਾਤ ਚਲੀ ਤੇਜ਼ ਹਨੇਰੀ ਅਤੇ ਝੱਖੜ ਨਾਲ ਇਥੋਂ ਦੇ ਸਿਵਲ ਹਸਪਤਾਲ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ। ਇਥੇ ਸਫੈਦੇ ਦੇ ਦੋ ਵੱਡੇ ਦਰੱਖ਼ਤ ਡਿੱਗ ਗਏ ਜਿਸ ਕਾਰਨ ਤਿੰਨ ਐਂਬੂਲੈਂਸਾਂ ਨੁਕਸਾਨੀਆਂ ਗਈਆਂ। ਹਾਦਸਾ ਰਾਤ ਵੇਲੇ ਵਾਪਰਿਆ ਜਿਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਹਸਪਤਾਲ ਦੀ ਇਮਾਰਤ ਨੂੰ ਵੀ ਨੁਕਸਾਨ ਪੁੱਜਿਆ ਹੈ। ਐਂਬੂਲੈਂਸਾਂ ਦੇ ਨੁਕਸਾਨੇ ਜਾਣ ਕਾਰਨ ਸਿਵਲ ਹਸਪਤਾਲ ਤੋਂ ਮਰੀਜ਼ਾਂ ਨੂੰ ਹੋਰਨਾਂ ਹਸਪਤਾਲਾਂ ਵਿਚ ਲਿਜਾਣ ਦੀ ਸਮੱਸਿਆ ਪੈਦਾ ਹੋ ਗਈ ਹੈ।